ਨਕਦੀ ਅਤੇ ਕੱਪੜੇ ਚੋਰੀ

ਸਵਿਫ਼ਟ ਕਾਰ 'ਚ ਆਏ ਚੋਰ ਡੀਵੀਡੀਆਰ ਵੀ ਲੈ ਗਏ ਨਾਲ

ਮਥੂਟ ਫਾਇਨਾਂਸ 'ਚ ਵੀ ਬੀਤੇ ਦਿਨੀਂ ਚੋਰੀ ਦੀ ਹੋਈ ਸੀ ਕੋਸ਼ਿਸ਼

ਦੁਕਾਨਦਾਰਾਂ ਨੇ ਪੁਲਿਸ 'ਤੇ ਪੈਟਰੋਿਲੰਗ ਨਾ ਕਰਨ ਦਾ ਲਗਾਇਆ ਦੋਸ਼

ਕੈਪਸ਼ਨ : ਮੋਗਾ ਦੇ ਪ੍ਰਤਾਪ ਰੋਡ 'ਤੇ ਕੱਪੜੇ ਦੀ ਦੁਕਾਨ ਤੋਂ ਹੋਈ ਚੋਰੀ ਸਬੰਧੀ ਜਾਣਕਾਰੀ ਹਾਸਿਲ ਕਰਦੀ ਹੋਈ ਪੁਲਿਸ।

ਨੰਬਰ : 16 ਮੋਗਾ 17 ਪੀ

ਵਕੀਲ ਮਹਿਰੋਂ, ਮੋਗਾ : ਮੋਗਾ ਦੇ ਪ੍ਰਤਾਪ ਰੋਡ 'ਤੇ ਸਥਿਤ ਕੱਪੜੇ ਦੀ ਦੁਕਾਨ 'ਚੋਂ ਬੀਤੀ ਰਾਤ ਅਣਪਛਾਤੇ ਚੋਰਾਂ ਨੇ ਦੁਕਾਨ ਦਾ ਸ਼ਟਰ ਤੋੜੜ ਕੇ ਨਕਦੀ ਤੇ ਕੱਪੜੇ ਚੋਰੀ ਕਰ ਲਏ। ਸਵਿਫ਼ਟ ਕਾਰ 'ਚ ਆਏ ਚੋਰ ਸੀਸੀਟੀਵੀ ਕੈਮਰੇ ਦੇ ਡੀਵੀਡੀਆਰ ਵੀ ਨਾਲ ਲੈ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਰਾਜ ਕੁਮਾਰ ਨੇ ਦੱਸਿਆ ਕਿ ਐਤਵਾਰ ਨੂੰ ਉਹ ਆਪਣੀ ਦੁਕਾਨ ਰੋਜਾਨਾ ਦੀ ਤਰ੍ਹਾਂ ਬੰਦ ਕਰਕੇ ਗਏ ਸਨ। ਸੋਮਵਾਰ ਨੂੰ ਸਵੇਰੇ ਜਦੋਂ ਦੁਕਾਨ 'ਤੇ ਆਏ ਤਾਂ ਪਤਾ ਲੱਗਾ ਕਿ ਦੁਕਾਨ ਦਾ ਸ਼ਟਰ ਟੁੱਟਿਆ ਪਿਆ ਹੈ। ਜਦੋਂ ਉਨ੍ਹਾਂ ਨੇ ਦੁਕਾਨ ਦੇ ਅੰਦਰ ਜਾ ਕੇ ਵੇਖਿਆ ਤਾਂ ਪਤਾ ਲੱਗਾ ਕਿ ਦੁਕਾਨ 'ਚ ਪਈ 30 ਹਜ਼ਾਰ ਦੀ ਨਗਦੀ, ਬੈਡਸੀਟ ਗਾਇਬ ਹੋਣ ਦੇ ਨਾਲ ਨਾਲ ਦੁਕਾਨ 'ਚ ਲੱਗੇ ਸੀਸੀਟੀਵੀ ਕੈਮਰੇ ਦੀ ਰਿਕਾਰਡਰ ਵੀ ਗਾਇਬ ਸੀ। ਉਨ੍ਹਾਂ ਕਿਹਾ ਕਿ ਚੋਰੀ ਹੋਏ ਸਮਾਨ ਦੀ ਕੁੱਲ ਕੀਮਤ 80 ਹਜ਼ਾਰ ਰੁਪਏ ਹੈ। ਉਨ੍ਹਾਂ ਕਿਹਾ ਕਿ ਚੋਰਾਂ ਨੇ ਰਾਤ ਕਰੀਬ ਦੋ ਵਜੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਅਤੇ ਸਵਿਫ਼ਟ ਕਾਰ 'ਚ ਆਏ ਚੋਰ ਨਗਦੀ ਅਤੇ ਸਮਾਨ ਲੈ ਕੇ ਰਫੂ ਚੱਕਰ ਹੋ ਗਏ। ਦੁਕਾਨਦਾਰ ਨੇ ਦੱਸਿਆ ਕਿ ਉਨ੍ਹਾਂ ਨੇ ਆਸ ਪਾਸ ਲੱਗੇ ਕੈਮਰਿਆਂ ਦੀ ਫੁਟਿਜ਼ ਨੂੰ ਕਢਵਾ ਕੇ ਪੁਲਿਸ ਨੂੰ ਦੇ ਦਿੱਤਾ ਹੈ। ਉਧਰ ਥਾਣਾ ਸਿਟੀ ਸਾਊਥ ਦੇ ਮੁਖੀ ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।

---------

ਪੁਲਿਸ ਪੈਟਰੋਿਲੰਗ ਨਹੀਂ ਕਰਦੀ : ਦੁਕਾਨਦਾਰ

ਚੋਰੀ ਹੋਣ ਤੋਂ ਬਾਅਦ ਇਕੱਤਰ ਹੋਏ ਦੁਕਾਨਦਾਰਾਂ ਨੇ ਦੋਸ਼ ਲਗਾਇਆ ਕਿ ਪੁਲਿਸ ਪੈਟਰੋਿਲੰਗ ਨਹੀਂ ਕਰ ਰਹੀ, ਜਿਸ ਕਾਰਨ ਚੋਰਾਂ ਦੇ ਹੌਂਸਲੇ ਬੋਲੰਦ ਹੋ ਰਹੇ ਹਨ ਅਤੇ ਆਏ ਦਿਨ ਚੋਰੀਆਂ ਹੋ ਰਹੀਆਂ ਹਨ। ਉਨ੍ਹਾਂ ਪੁਲਿਸ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਮੋਗਾ ਸ਼ਹਿਰ 'ਚ ਰਾਤ ਸਮੇਂ ਪੁਲਿਸ ਦੀ ਪੈਟਰੋਿਲੰਗ ਵਧਾਈ ਜਾਵੇ ਤਾਂ ਜੋ ਚੋਰੀ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕੇ।

----------

ਬੀਤੇ ਦਿਨੀਂ ਵੀ ਮਥੂਟ ਫਾਇਨਾਂਸ 'ਚ ਚੋਰੀ ਦੀ ਹੋਈ ਸੀ ਅਸਫ਼ਲ ਕੋਸ਼ਿਸ਼

ਜ਼ਿਕਰਯੋਗ ਹੈ ਕਿ ਪ੍ਰਤਾਪ ਰੋਡ 'ਤੇ ਸਥਿਤ ਮਥੂਟ ਫਾਇਨਾਂਸ 'ਚ ਬੀਤੇ ਐਤਵਾਰ ਨੂੰ ਇਕ ਚੋਰ ਮੇਨ ਗੇਟ ਦਾ ਤਾਲਾ ਤੋੜ ਕੇ ਕੈਮਰੇ ਦੀਆਂ ਤਾਰਾਂ ਕੱਟ ਕੇ ਅੰਦਰ ਦਾਖਲ ਹੋ ਗਿਆ ਸੀ। ਪਰ ਚੋਰੀ ਦੀ ਕੋਸ਼ਿਸ਼ ਅੰਦਰ ਲੱਗੇ ਸੈਂਸਰ ਸਿਸਟਮ ਕਾਰਨ ਅਸਫ਼ਲ ਹੋ ਗਈ ਸੀ।