ਵਕੀਲ ਮਹਿਰੋਂ, ਮੋਗਾ : ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ਤੇ ਲਖੀਮਪੁਰ ਖੀਰੀ ਦੇ 4 ਕਿਸਾਨਾਂ ਅਤੇ ਇਕ ਪੱਤਰਕਾਰ ਦੇ ਕਤਲੇਆਮ ਦੀ ਪਹਿਲੀ ਬਰਸੀ ਤੇ ਦੋਸ਼ੀਆਂ ਨੂੰ ਸਜਾਵਾਂ ਨਾ ਦੇਣ ਦੇ ਵਿਰੋਧ 'ਚ ਅੱਜ ਮੋਗਾ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਕਿਸਾਨ ਆਗੂਆਂ ਸੂਰਤ ਸਿੰਘ ਕਾਮਰੇਡ ਕੁੱਲ ਹਿੰਦ ਕਿਸਾਨ ਸਭਾ, ਨਿਰਭੈ ਸਿੰਘ ਢੁੱਡੀ ਕੇ ਕ੍ਰਾਂਤੀਕਾਰੀ ਯੂਨੀਅਨ, ਸੁੱਖ ਗਿੱਲ ਤੋਤਾ ਸਿੰਘ ਵਾਲਾ ਕੌਮੀ ਜਨਰਲ ਸਕੱਤਰ ਪੰਜਾਬ ਬੀਕੇਯੂ ਪੰਜਾਬ, ਭੁਪਿੰਦਰ ਸਿੰਘ ਦੌਲਤਪੁਰਾ ਬੀਕੇਯੂ ਲੱਖੋਵਾਲ, ਹਰਕਿ੍ਰਸ਼ਨ ਸਿੰਘ ਬਹਿਰੂ ਗਰੁੱਪ, ਹਰਮੰਦਰ ਸਿੰਘ ਭਾਗੀਕੇ ਬੀਕੇਯੂ ਡਕੌਂਦਾ ਨੇ ਤਹਿਸੀਲਦਾਰ ਸੁੱਖਚਰਨ ਸਿੰਘ ਚੰਨੀ ਮੋਗਾ ਨੂੰ ਮੰਗ ਪੱਤਰ ਦਿੱਤਾ।

ਯਾਦ ਰਹੇ ਕੇ ਅੱਜ 3 ਅਕਤੂਬਰ ਦੇ ਦਿਨ ਲਖੀਮਪੁਰ ਖੀਰੀ ਵਿਚ ਦੋਸ਼ੀਆਂ ਨੇ ਸਾਡੇ ਕਿਸਾਨਾਂ 'ਤੇ ਗੱਡੀ ਚੜ੍ਹਾ ਕੇ ਸ਼ਹੀਦ ਕੀਤਾ ਸੀ। ਅੱਜ ਮੋਗਾ ਦੀ ਦਾਣਾ ਮੰਡੀ ਵਿਚ ਸੰਯੁਕਤ ਕਿਸਾਨ ਮੋਰਚਾ ਮੋਗਾ ਵੱਲੋਂ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕਰ ਕੇ ਪ੍ਰਧਾਨ ਮੰਤਰੀ ਮੋਦੀ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਗੁਰਨੇਕ ਸਿੰਘ ਦੌਲਤਪੁਰਾ ਪ੍ਰਧਾਨ, ਚੰਦ ਸਿੰਘ ਲੌਂਗੋਦੇਵਾ ਮੀਤ ਪ੍ਰਧਾਨ, ਗੁਰਜੀਤ ਸਿੰਘ ਕੜਾਏਵਾਲਾ, ਜਸਕਰਨ ਸਿੰਘ, ਕੁਲਦੀਪ ਸਿੰਘ ਭੁੱਲਰ, ਜਗਜੀਤ ਸਿੰਘ ਨਿਹਾਲ ਸਿੰਘ ਵਾਲਾ ਆਦਿ ਹਾਜ਼ਰ ਸਨ।