ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਪਿਛਲੇ ਵਰ੍ਹੇ ਮਾਲਵਾ ਖੇਤਰ 'ਚ ਜ਼ਿਆਦਾਤਰ ਕਿਸਾਨਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਨੂੰ ਪਹਿਲ ਦਿੰਦਿਆਂ ਰਵਾਇਤੀ ਝੋਨੇ ਦੀ ਬਿਜਾਈ ਨੂੰ ਤਿਆਗ ਕੇ ਸਿੱਧੀ ਬਿਜਾਈ ਕੀਤੀ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਕਾਫੀ ਹੱਦ ਤੱਕ ਸਹਾਈ ਸਿੱਧ ਹੋਏ ਅਤੇ ਮੁਨਾਫਾ ਵੀ ਖੱਟਿਆ। ਪਰ ਕਈ ਕਿਸਾਨਾਂ ਦੇ ਪਹਿਲੇ ਤਜ਼ਰਬੇ ਨੇ ਸਿੱਧੀ ਬਿਜਾਈ ਨਾਲ ਬੀਜਿਆ ਝੋਨਾ ਠੀਕ ਸਮੇਂ ਹਰਾ ਨਾ ਹੋਣ ਤੇ ਆਪਣੇ ਖੇਤ ਵਿਚ ਹੀ ਵਾਹੁਣ ਲਈ ਮਜ਼ਬੂਰ ਵੀ ਹੋਏ। ਇਸ ਵਰ੍ਹੇ ਵੀ ਬਹੁਤੇ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਨੂੰ ਤਕਨੀਕ ਦੀ ਵਿਧੀ ਅਪਨਾ ਕੇ ਆਪਣੇ ਖੇਤ ਵਿਚ ਝੋਨਾ ਬੀਜਣ ਲਈ ਖੇਤੀਬਾੜੀ ਵਿਭਾਗ ਤੋਂ ਸਲਾਹਾਂ ਲੈ ਰਹੇ ਹਨ।

ਜੇਕਰ ਮਾਲਵਾ ਖੇਤਰ ਦੇ ਮੋਗਾ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਪਿਛਲੇ ਵਰ੍ਹੇ ਪੂਰੇ ਜ਼ਿਲ੍ਹੇ ਵਿਚ 27 ਹਜ਼ਾਰ ਹੈੱਕਟੇਅਰ ਰਕਬੇ ਵਿਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਸੀ। ਇਹ ਪਹਿਲੀ ਵਾਰ ਹੋਇਆ ਸੀ ਕਿ ਇਸ ਖੇਤਰ ਵਿਚ ਜਿਆਦਾਤਰ ਝੋਨੇ ਦੀ ਖੇਤੀ ਰਵਇਤੀ ਬਿਜਾਈ ਨਾਲ ਹੁੰਦੀ ਆਈ ਹੈ ਪਰ ਮਹਿਕਮੇ ਦੀ ਹੱਲਾਸ਼ੇਰੀ ਨੇ ਬਹੁਤੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਪੇ੍ਰਿਤ ਕਰਕੇ ਜਿੱਥੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੇ ਉਪਰਾਲੇ ਕੀਤੇ ਉੱਥੇ ਥੋੜੇ ਖਰਚੇ ਬਹੁਤੇ ਮੁਨਾਫ਼ੇ ਵਾਲੀ ਕਹਾਵਤ ਨੇ ਵੀ ਕਾਫੀ ਕਿਸਾਨਾਂ ਨੂੰ ਚੰਗੀ ਵੱਟਤ ਕਰਵਾਈ ਸੀ। ਇਥੇ ਇਹ ਵੀ ਜਿਕਰਯੋਗ ਹੈ ਕਿ ਲੰਘੇ ਵਰ੍ਹੇ ਤਕਨੀਕ ਦੀ ਘਾਟ ਕਾਰਨ ਬਹੁਤੇ ਕਿਸਨਾਂ ਨੇ ਸਿੱਧੀ ਬਿਜਾਈ ਵਾਲਾ ਝੋਨਾ ਸਹੀ ਤਰੀਕੇ ਨਾਲ ਨਾ ਲਗਾਉਣ ਤੇ ਹਰਾ ਨਾ ਹੋਣ ਕਰਕੇ ਆਪਣੇ ਖੇਤ ਵਿਚ ਹੀ ਵਾਹ ਦਿੱਤਾ ਸੀ। ਇਹ ਵੀ ਪਤਾ ਲੱਗਾ ਹੈ ਕਿ ਪਿਛਲੇ ਸਾਲ ਕੋਰੋਨਾ ਕਾਰਨ ਲੱਗੇ ਕਰਫਿਊ ਦੌਰਾਨ ਪ੍ਰਵਾਸੀ ਲੇਬਰ ਸੂਬੇ ਵਿਚ ਨਾ ਮਾਤਰ ਹੋਣ ਕਾਰਨ ਝੋਨੇ ਦੀ ਸਿਧੀ ਬਿਜਾਈ ਨੂੰ ਕਿਸਾਨਾਂ ਨੇ ਜਿਆਦਾ ਤਰਜ਼ੀਹ ਦਿੱਤੀ ਸੀ ਅਤੇ ਬਆਦ ਵਿਚ ਲੇਬਰ ਆਉਣ ਕਰਕੇ ਕਾਫ਼ੀ ਕਿਸਾਨਾਂ ਨੇ ਸਿਧੀ ਬਿਜਾਈ ਵਾਲਾ ਬੀਜਿਆ ਝੋਨਾ ਵਾਹ ਕੇ ਰਵਾਇਤੀ ਢੰਗ ਨਾਲ ਝੋਨੇ ਦੀ ਬਿਜਾਈ ਕਰ ਦਿੱਤੀ ਸੀ।

ਇਸ ਵਰ੍ਹੇ 30 ਹਜ਼ਾਰ ਹੈੱਕਟੇਅਰ ਤੋਂ ਉੱਪਰ ਸਿਧੀ ਬਿਜਾਈ ਦਾ ਟੀਚਾ : ਡਾ. ਬਲਵਿੰਦਰ ਸਿੰਘ

ਮੁੱਖ ਖੇਤੀਬਾੜੀ ਅਫ਼ਸਰ ਬਲਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਪਿਛਲੇ ਵਰ੍ਹੇ ਮੋਗਾ 'ਚ ਝੋਨੇ ਦੀ ਸਿੱਧੀ ਬਿਜਾਈ 27 ਹਜਾਰ ਹੈੱਕਟੇਅਰ ਰਕਬੇ ਵਿਚ ਹੋਈ ਸੀ। ਇਸ ਵਰ੍ਹੇ ਖੇਤੀਬਾੜੀ ਵਿਭਾਗ ਵੱਲੋਂ ਸਿੱਧੀ ਬਿਜਾਈ ਦਾ ਰਕਬਾ 30 ਹਜਾਰ ਹੈੱਕਟੇਅਰ ਬੀਜਣ ਦਾ ਟੀਚਾ ਮਿਥਿਆ ਹੋਇਆ ਹੈ ਅਤੇ ਇਲਾਕੇ ਦੇ ਬਹੁਤੇ ਕਿਸਾਨ ਸਾਡੇ ਨਾਲ ਸੰਪਰਕ ਕਰ ਰਹ ਰਹੇ ਹਨ ਅਤੇ ਤਕਨੀਕ ਹਾਸਲ ਕਰਦੇ ਹਨ ਤਾਂ ਜੋ ਉਹਨਾਂ ਨੂੰ ਸਿੱਧੀ ਬਿਜਾਈ ਸਮੇਂ ਕੋਈ ਸਮੱਸਿਆ ਪੇਸ ਨਾ ਆਵੇ। ਉਨਾਂ੍ਹ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਦਾ ਸਹੀ ਸਮਾਂ 1 ਜੂਨ ਤੋਂ ਹੈ। ਉੱਧਰ ਖੇਤੀਬਾੜੀ ਮਹਿਕਮੇ ਵੱਲੋਂ ਵੀ ਇਸ ਸਾਲ ਆਪਣਾ ਪੂਰਾ ਜੋਰ ਲਾਇਆ ਹੋਇਆ ਹੈ ਕਿ ਝੋਨੇ ਦੀ ਸਿੱਧੀ ਬਿਜਾਈ ਪਿਛਲੇ ਵਰ੍ਹੇ ਤੋਂ ਜਿਆਦਾ ਹੋਵੇ ਅਤੇ ਕਿਸਾਨ ਤਜ਼ਰਬੇ ਨਾਲ ਹੀ ਸਿੱਧੀ ਬਿਜਾਈ ਕਰ ਸਕਣ ਤਾਂ ਜੋ ਆਉਂਦੇ ਸਮੇਂ ਦੌਰਾਨ ਉਹਨਾਂ ਨੂੰ ਆਪਣੀ ਫਸਲ ਦੀ ਦੇਖਭਾਲ ਕਰਨ ਵਿਚ ਕੋਈ ਦਿੱਕਤ ਪੇਸ਼ ਨਾ ਆਵੇ।