ਕੈਪਸ਼ਨ-ਦ ਲਰਨਿੰਗ ਫੀਲਡ ਏ ਗਲੋਬਲ ਸਕੂਲ 'ਚ ਜੁਡੋ ਕਰਾਟੇ ਦੀ ਸਿਖਲਾਈ ਲੈਂਦੇ ਵਿਦਿਆਰਥੀ।

ਨੰਬਰ : 17 ਮੋਗਾ 14 ਪੀ

ਵਕੀਲ ਮਹਿਰੋਂ, ਮੋਗਾ : ਸ਼ਹਿਰ ਦੀ ਪ੍ਰਮੁੱਖ ਵਿਦਿਅਕ ਸੰਸਥਾ ਦਿ ਲਰਨਿੰਗ ਫੀਲਡ ਏ ਗਲੋਬਲ ਸਕੂਲ 'ਚ ਵਿਦਿਆਰਥੀਆਂ ਨੂੰ ਆਪਣੀ ਰੱਖਿਆ ਖੁਦ ਕਰਨ ਕਰਨ ਲਈ ਜੁਡੋ ਕਰਾਟੇ ਦੀ ਵਿਸ਼ੇਸ਼ ਸਿਖਲਾਈ ਦਿੱਤੀ ਗਈ। ਇਸ ਮੌਕੇ ਪਿ੍ਰੰਸੀਪਲ ਸਮਰਿਤੀ ਭੱਲਾ ਨੇ ਦੱਸਿਆ ਕਿ ਜੁਡੋ ਕਰਾਟੇ ਜਿੱਥੇ ਬੱਚਿਆਂ ਵਿੱਚ ਆਤਮ ਰੱਖਿਆ ਵਿੱਚ ਸਹਾਇਕ ਹੁੰਦੇ ਹਨ, ਉਥੇ ਕਰਾਟੇ ਸਿੱਖਣ ਵਾਲਿਆਂ ਦਾ ਹੌਂਸਲਾ ਵੀ ਕਾਫੀ ਵਧਦਾ ਹੈ। ਇਸ ਮੌਕੇ ਕੋਚ ਨੇ ਦੱਸਿਆ ਕਿ ਕਰਾਟੇ ਦੀ ਤਰ੍ਹਾਂ ਇਹ ਯੁੱਧ ਕਲਾ ਕੋਰਿਆ ਵਿੱਚ 1940 ਤੋਂ ਲੈ ਕੇ 1950 ਦੇ ਵਿੱਚ ਵਿਕਸਿਤ ਹੋਈ ਸੀ ਜਿਸਤੋਂ ਬਾਅਦ ਵਿੱਚ ਕਾਫੀ ਪ੍ਰਸਿੱਧੀ ਮਿਲੀ। ਇਸ ਵਿੱਚ ਮੁਹਾਰਤ ਹਾਸਲ ਕਰਨ ਵਾਲਿਆਂ ਨੂੰ ਵੱਖ-ਵੱਖ ਪ੍ਰਕਾਰ ਦੇ ਮੈਡਲ ਪ੍ਰਦਾਨ ਕੀਤੇ ਗਏ। ਉਨ੍ਹਾਂ ਕਿਹਾ ਕਿ ਜੁਡੋ ਕਰਾਟੇ ਦੀ ਸਿਖਲਾਈ ਦੀ ਖਾਸ ਗੱਲ ਹੁੰਦੀ ਹੈ ਕਿ ਉਹ ਸਾਹਮਣੇ ਦੇਖਦੇ ਹੋਏ ਪਿੱਛੇ ਤੋਂ ਆ ਰਹੇ ਹਮਲਾਵਰ ਤੇ ਪੈਰ ਨਾਲ ਉਸਦੇ ਚਿਹਰੇ ਅਤੇ ਸੀਨੇ ਤੇ ਅਟੈਕ ਕਰ ਸਕਦਾ ਹੈ। ਪੈਰ ਦੇ ਪੰਜੇ ਨਾਲ ਸਾਹਮਣੇ ਵਾਲੇ ਦੇ ਚੇਹਰੇ 'ਤੇ ਸਾਈਡ ਨਾਲ ਜ਼ੋਰਦਾਰ ਹਿੱਟ ਕਰਨਾ ਇਸ ਕਲਾ ਦੀ ਵਿਸ਼ੇਸ਼ ਖਾਸੀਅਤ ਹੈ।