ਕੈਪਸ਼ਨ : ਗੁਰੂਕੁਲ ਮਹਿਣਾ ਦੇ ਪਿੰ੍ਸੀਪਲ ਧਵਨ ਕੁਮਾਰ ਨੂੰ ਸਨਮਾਨਿਤ ਕਰਦੇ ਹੋਏ ਰਾਕੇਸ਼ ਕੁਮਾਰ ਖੰਨਾ ਪ੍ਰਰੈਜ਼ੀਡੈਂਟ ਆੱਫ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਐਂਡ ਅਡੀਸ਼ਨਲ ਸੋਲੀਸਟਰ ਜਨਰਲ ਆੱਫ ਇੰਡੀਆ ਨਵੀਂ ਦਿੱਲੀ ਤੇ ਹੋਰ ਸ਼ਖ਼ਸੀਅਤਾਂ।

ਨੰਬਰ : 17 ਮੋਗਾ 9 ਪੀ

ਵਕੀਲ ਮਹਿਰੋਂ, ਮੋਗਾ : ਮੋਗਾ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਐੱਸ. ਬੀ.ਆਰ.ਐੱਸ ਗੁਰੂਕੁਲ ਮਹਿਣਾ ਮੋਗਾ ਦੇ ਵਿਦਿਆਰਥੀਆਂ ਵੱਲੋਂ ਜਿੱਥੇ ਖੇਡਾਂ ਦੇ ਖੇਤਰ 'ਚ ਤਗਮੇ ਆਪਣੇ ਨਾਂਅ ਕੀਤੇ ਜਾ ਰਹੇ ਹਨ, ਉੱਥੇ ਹੀ ਪਿ੍ਰੰਸੀਪਲ ਧਵਨ ਕੁਮਾਰ ਵੀ ਆਪਣੀ ਬੇਮਿਸਾਲ ਕਾਰਗੁਜ਼ਾਰੀ ਰਾਹੀਂ ਆਪਣੇ ਐਵਾਰਡਾਂ ਦੀ ਸੂਚੀ ਵਿੱਚ ਦਿਨੋਂ-ਦਿਨ ਵਾਧਾ ਕਰ ਰਹੇ ਹਨ। ਪਿ੍ਰੰਸੀਪਲ ਧਵਨ ਕੁਮਾਰ ਨੂੰ ਉਨ੍ਹਾਂ ਦੁਆਰਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਤੇ ਪ੍ਰਭਾਵਸ਼ਾਲੀ ਅਗਵਾਈ ਲਈ 14 ਸਤੰਬਰ 2019 ਨੂੰ ਹਿੰਦੀ ਦਿਵਸ ਮੌਕੇ ਵਿਸ਼ੇਸ਼ ਸਨਮਾਨ ਚਿੰਨ੍ਹ ਰਾਹੀਂ ਸਨਮਾਨਿਤ ਕੀਤਾ ਗਿਆ।

ਹਿੰਦੀ ਦਿਵਸ ਦੇ ਮੌਕੇ 'ਤੇ ਫਨ ਟੂ ਲਰਨ ਇੰਸਟੀਚਿਊਟ ਆਫ ਮੁੰਬਈ ਨੇ ਰਾਜਨੀਤੀ ਕੀ ਪਾਠਸ਼ਾਲਾ ਨਾਲ ਮਿਲ ਕੇ ਨਵੀਂ ਦਿੱਲੀ ਵਿਖੇ ਅਚਾਰੀਆ ਚਣਕਿਆ ਸਿੱਖਿਆ ਸ਼ਾਸਤਰੀ ਸਨਮਾਨ 2019 ਹੇਠ ਸਮਾਗਮ ਕੰਸੀਟੀਊਸ਼ਨਲ ਕਲੱਬ ਆਫ ਇੰਡੀਆ ਨਵੀਂ ਦਿੱਲੀ ਵਿਖੇ ਕੀਤਾ ਸੀ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਰਾਕੇਸ਼ ਕੁਮਾਰ ਖੰਨਾ ਪ੍ਰਰੈਜ਼ੀਡੈਂਟ ਆੱਫ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਐਂਡ ਅਡੀਸ਼ਨਲ ਸੋਲੀਸਟਰ ਜਨਰਲ ਆੱਫ ਇੰਡੀਆ ਨਵੀਂ ਦਿੱਲੀ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਵੱਖ-ਵੱਖ ਰਾਜਾਂ ਦੇ ਪਿ੍ਰੰਸੀਪਲ ਪਹੁੰਚੇ ਹੋਏ ਸਨ। ਇਸ ਉਪਰੰਤ ਆਏ ਹੋਏ ਮੁੱਖ ਮਹਿਮਾਨ, ਫਨ ਟੂ ਲਰਨ ਦੀ ਸੰਸਥਾਪਕ ਅਤੇ ਰਾਜਨੀਤੀ ਕੀ ਪਾਠਸ਼ਾਲਾ ਦੇ ਨੁਮਾਇੰਦਿਆਂ ਵੱਲੋਂ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਸਕੂਲ ਮੁਖੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ, ਜਿਸ ਵਿੱਚ ਗੁਰੂਕੁਲ ਸਕੂਲ ਮਹਿਣਾ ਦੇ ਪਿ੍ਰੰਸੀਪਲ ਧਵਨ ਕੁਮਾਰ ਨੂੰ ਵੀ ਐਵਾਰਡ ਹਾਸਿਲ ਹੋਇਆ। ਪਿ੍ਰੰਸੀਪਲ ਧਵਨ ਕੁਮਾਰ ਨੂੰ ਸਨਮਾਨ ਚਿੰਨ੍ਹ ਮਿਲਣ 'ਤੇ ਸਕੂਲ ਪ੍ਰਬੰਧਕ ਕਮੇਟੀ ਅਤੇ ਅਧਿਆਪਕਾਂ ਵੱਲੋਂ ਵਧਾਈ ਦਿੱਤੀ ਗਈ।