ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਆਗੂਆਂ ਨੇ ਬੀਬੀ ਨਰਿੰਦਰ ਕੌਰ ਰਣੀਆਂ ਦੀ ਅਗਵਾਈ 'ਚ ਬੰਦੀ ਸਿੰਘਾਂ ਦੀ ਰਿਹਾਈ ਲਈ ਤਹਿਸੀਲਦਾਰ ਰਾਹੀਂ ਰਾਜਪਾਲ ਨੂੰ ਮੰਗ ਪੱਤਰ ਦਿੱਤਾ। ਉਨ੍ਹਾਂ ਕਿਹਾ ਕਿ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਤੁਰੰਤ ਕੀਤੀ ਜਾਵੇ।

ਇਸ ਮੌਕੇ ਚੇਅਰਮੈਨ ਖਣਮੁਖ ਭਾਰਤੀ ਪੱਤੋ, ਜਥੇਦਾਰ ਬਲਦੇਵ ਸਿੰਘ ਮਾਣੂੰਕੇ, ਗੁਰਪਾਲ ਸਿੰਘ, ਗੁਰਬਖਸ਼ ਸਿੰਘਫ ਪ੍ਰਧਾਨ, ਬੀਬੀ ਮਨਦੀਪ ਕੌਰ, ਪ੍ਰਧਾਨ ਕਮਲਜੀਤ ਕੌਰ ਰਾਊਕੇ ਮੈਂਬਰ ਬਲਾਕ ਸੰਮਤੀ, ਰਾਜਪਾਲ ਸਿੰਘ ਮੈਨੇਜਰ ਦੀਨਾ ਸਾਹਿਬ, ਜਸਵਿੰਦਰ ਸਿੰਘ, ਬਲਵਿੰਦਰ ਸਿੰਘ ਪ੍ਰਚਾਰਕ, ਲਖਵੀਰ ਸਿੰਘ ਪ੍ਰਚਾਰਕ ਮੋਗਾ, ਨਾਹਰ ਸਿੰਘ ਪੰਚ ਰਣੀਆਂ, ਹੈੱਡ ਗੰ੍ਥੀ ਭਾਈ ਜਗਸੀਰ ਸਿੰਘ ਪੱਪਾ, ਅੰਮਿ੍ਤ ਸਿੰਘ ਮੋਗਾ, ਤਰਸੇਮ ਸਿੰਘ ਰਤੀਆ, ਮੈਂਬਰ ਗੁਰਮੇਲ ਸਿੰਘ ਸੰਗਤਪੁਰਾ ਆਦਿ ਹਾਜ਼ਰ ਸਨ।