ਹਰਿੰਦਰ ਭੱਲਾ,, ਬਾਘਾਪੁਰਾਣਾ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਬਾਘਾਪੁਰਾਣਾ ਵਲੋਂ ਟੋਲ ਪਲਾਜ਼ਾ ਚੰਦ ਪੁਰਾਣਾ ਵਿਖੇ ਪੱਕਾ ਦਿਨ ਰਾਤ ਦਾ ਧਰਨਾ ਬਲਾਕ ਪ੍ਰਧਾਨ ਗੁਰਦਾਸ ਸਿੰਘ ਸੇਖਾ ਅਤੇ ਜਨਰਲ ਸਕੱਤਰ ਹਰਮੰਦਰ ਸਿੰਘ ਡੇਮਰੂ ਦੀ ਪ੍ਰਧਾਨਗੀ ਹੇਠ 193 ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਹੈ ਜਿਸ ਵਿੱਚ ਹਰ ਰੋਜ਼ ਕਿਸਾਨ ਮਜ਼ਦੂਰ ਅੌਰਤਾਂ ਨੌਜਵਾਨ ਬੱਚੇ ਬੱਚੀਆਂ ਵੱਡੀ ਗਿਣਤੀ ਵਿੱਚ ਹਾਜਰੀ ਭਰਦੇ ਹਨ। ਧਰਨੇ ਦੌਰਾਨ ਅੱਜ ਇਕ ਵੱਖਰੀ ਮਿਸਾਲ ਕਾਇਮ ਕੀਤੀ ਗਈ ਜਿਸ ਵਿੱਚ ਬਲਾਕ ਪ੍ਰਧਾਨ ਗੁਰਦਾਸ ਸਿੰਘ ਸੇਖਾ ਦੇ ਪੋਤਰੇ ਸੁਖਪ੍ਰਰੀਤ ਸਿੰਘ ਬੱਬੂ ਅਤੇ ਪਿੰਡ ਗਿੱਲ ਇਕਾਈ ਦੇ ਪ੍ਰਧਾਨ ਲਾਭ ਸਿੰਘ ਦੀ ਬੇਟੀ ਰਮਨਦੀਪ ਕੌਰ ਦੇ ਅਨੰਦ ਕਾਰਜ ਉਪਰੰਤ ਟੋਲ ਪਲਾਜ਼ਾ ਚੰਦ ਪੁਰਾਣਾ ਵਿਖੇ ਧਰਨੇ ਵਿੱਚ ਸ਼ਿਰਕਤ ਕੀਤੀ, ਕਿਉਂਕਿ ਦੋਵਾਂ ਪਰਿਵਾਰਾਂ ਦਾ ਜਿਥੇ ਜਥੇਬੰਦੀ ਲਈ ਵੱਡਾ ਯੋਗਦਾਨ ਹੈ ਉੱਥੇ ਹੀ ਇਹਨਾਂ ਦੋਹਾਂ ਬੱਚਿਆਂ ਦਾ ਵੀ ਚਲਦੇ ਸੰਘਰਸ਼ ਵਿੱਚ ਵੱਡਾ ਯੋਗਦਾਨ ਹੈ। ਇਸ ਖੁਸ਼ੀ ਦੇ ਮੌਕੇ ਤੇ ਨਵ ਵਿਆਹੀਂ ਜੋੜੀ ਨੇ ਧਰਨੇ ਵਿੱਚ ਸਾਮਲ ਕਿਸਾਨ ਬੀਬੀਆਂ ਨੌਜਵਾਨ ਮਜ਼ਦੂਰ ਬੱਚੇ ਬੱਚੀਆਂ ਤੋਂ ਅਸ਼ੀਰਵਾਦ ਪ੍ਰਰਾਪਤ ਕੀਤਾ। ਇਸ ਮੌਕੇ ਸੂਬਾ ਆਗੂ ਸੁਖਦੇਵ ਸਿੰਘ ਕੋਕਰੀ ਵਿਸੇਸ਼ ਤੌਰ ਤੇ ਪਹੁੰਚੇ। ਜਨਰਲ ਸਕੱਤਰ ਹਰਮੰਦਰ ਸਿੰਘ ਡੇਮਰੂ ਅਤੇ ਅਜੀਤ ਸਿੰਘ ਵਿੱਤ ਸਕੱਤਰ ਅਤੇ ਗੁਰਤੀਰ ਸਿੰਘ ਚੀਦਾ ਆਦਿ ਬਲਾਕ ਆਗੂਆਂ ਨੇ ਇਹਨਾਂ ਦੋਹਾਂ ਬੱਚਿਆਂ ਦੇ ਪਰਿਵਾਰ ਬਾਰੇ ਜਾਣੂ ਕਰਵਾਇਆ ਅਤੇ ਦੱਸਿਆ ਇਹ ਵਿਆਹ ਬਿਨਾਂ ਦਹੇਜ ਤੋਂ ਹੋਇਆ। ਇਸ ਸਮੇਂ ਸੁਖਦੀਪ ਸਿੰਘ ਲੰਡੇ, ਿਛੰਦਾ ਲੰਗਿਆਣਾ, ਗੁਰਤੇਜ ਸਿੰਘ ਲੰਡੇ ਆਦਿ ਸਮੇਤ ਕਿਸਾਨ ਮਜ਼ਦੂਰ ਹਾਜ਼ਰ ਸਨ।