ਕੈਪਸ਼ਨ-ਟੀਐੱਲਐੱਫ ਸਕੂਲ ਵਿੱਚ ਕਰਵਾਏ ਸਮਾਗਮ ਦੌਰਾਨ

ਨੰਬਰ : 18 ਮੋਗਾ 15 ਪੀ

ਵਕੀਲ ਮਹਿਰੋਂ, ਮੋਗਾ : ਦਿ ਲਰਨਿੰਗ ਫੀਲਡ ਏ ਗਲੋਬਲ ਸਕੂਲ ਵਿੱਚ ਕਾਫੀ ਵਿਦ ਪੈਰੇਂਟਸ ਸਮਾਗਮ ਦੇ ਤਹਿਤ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ। ਦੋ ਹਫਤੇ ਤੱਕ ਚੱਲੇ ਇਸ ਸਮਾਗਮ ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਇਸ ਦੌਰਾਨ ਟੀਚਰ ਤੇ ਬੱਚਿਆਂ ਦੇ ਮਾਪਿਆਂ ਵਿਚਕਾਰ ਮੁਕਾਬਲੇ ਕਰਵਾਏ ਗਏ। ਇਸ ਮੌਕੇ ਸਕੂਲ ਚੇਅਰਮੈਨ ਇੰਜੀ. ਜਨੇਸ਼ ਗਰਗ ਨੇ ਕਿਹਾ ਕਿ ਕੌਫੀ ਵਿਦ ਪੈਰੇਂਟਸ ਦੀ ਸਕੂਲ ਨੇ ਸਾਰਥਕ ਪਹਿਲ ਕੀਤੀ ਸੀ, ਜਿਸਦਾ ਮਾਪਿਆਂ ਨੇ ਸੁਆਗਤ ਹੀ ਨਹੀਂ ਕੀਤਾ, ਬਲਕਿ ਕਈ ਮਾਪਿਆਂ ਨੇ ਇਥੇ ਤਕ ਕਿਹਾ ਕਿ ਇਸ ਤੋਂ ਪਹਿਲਾਂ ਸਕੂਲ ਟੀਚਰ ਪੈਰੇਂਟਸ ਮਾਪਿਆਂ 'ਚ ਇਹ ਸੋਚ ਕੇ ਜਾਂਦੇ ਸਨ ਕਿ ਉਥੇ ਸਿਰਫ ਬੱਚਿਆਂ ਦੀਆਂ ਸ਼ਿਕਾਇਤਾਂ ਸੁਣਨ ਨੂੰ ਮਿਲਣਗੀਆਂ, ਪਰ ਟੀ.ਐਲ.ਐਫ ਵਿੱਚ ਜੋ ਮਾਹੌਲ ਹੈ, ਉਹ ਸ਼ਲਾਘਾਯੋਗ ਹੈ। ਪਿ੍ਰੰਸੀਪਲ ਸਮਰਿਤੀ ਭੱਲਾ ਨੇ ਦੱਸਿਆ ਕਿ ਮਾਪਿਆਂ ਨੇ ਸਕੂਲ ਦੀ ਰੋਬੋਟਿਕ ਲੈਬ, ਸਾਇੰਸ ਲੈਬ ਆਦਿ ਦਾ ਦੌਰਾ ਕੀਤਾ, ਉਥੇ ਟੈਕਨਾਲੋਜੀ ਅਧਾਰਿਤ ਸਿੱਖਿਆ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਸਕੂਲ ਵੱਲੋਂ ਇਸ ਪ੍ਰਕਾਰ ਦੇ ਸਮਾਗਮ ਅੱਗੇ ਵੀ ਜਾਰੀ ਰਹਿਣਗੇ। ਇਸ ਮੌਕੇ ਸਕੂਲ ਸਟਾਫ ਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।