ਪਵਨ ਗਰਗ, ਬਾਘਾਪੁਰਾਣਾ

ਝੋਨੇ ਦੀ ਫਸਲ ਜੋਬਨ 'ਤੇ ਹੋਣ ਕਰਕੇ ਲਗਾਤਰ ਪੈਣ ਰਹੇ ਮੀਂਹ ਨੇ ਕਿਸਾਨਾਂ ਦੇ ਚਿਹਰੇ ਮੁਰਝਾ ਦਿੱਤੇ ਹਨ। ਸਥਾਨਕ ਸ਼ਹਿਰ ਅਤੇ ਆਸ-ਪਾਸ ਲਗਦੇ ਦੇ ਪਿੰਡਾਂ 'ਚ ਕਈ ਦਿਨਾਂ ਤੋਂ ਪੈ ਰਹੇ ਮੀਂਹ ਨੇ ਕਿਸਾਨਾਂ ਦੇ ਸਾਹ ਸੂਤ ਛੱਡੇ ਹਨ। ਕਿਸਾਨ ਕੁਲਦੀਪ ਸਿੰਘ, ਪਰਦੀਪ ਸਿੰਘ,ਰਾਜਿੰਦਰ ਸਿੰਘ,ਗੁਰਪ੍ਰਰੀਤ ਸਿੰਘ ਅਤੇ ਹੰਸਾ ਸਿੰਘ ਆਦਿ ਨੇ ਦੱਸਿਆ ਕਿ ਉਨਾਂ ਦੀ ਝੋਨੇ ਦੀ ਫਸਲ ਜੋਬਨ 'ਤੇ ਹੈ ਜੋ ਕਿ ਜੇਕਰ ਮੌਸਮ ਸਾਫ ਰਹੇ ਤਾਂ ਹੋਰ 20-25 ਦਿਨਾਂ ਤੱਕ ਮੰਡੀਆਂ 'ਚ ਆ ਜਾਵੇਗੀ, ਪਰ ਪ੍ਰਰਾਮਾਤਮਾ ਦੀ ਕਰੋਪੀ ਕਰਕੇ ਕਈ ਦਿਨਾਂ ਤੋਂ ਪੈ ਰਹੇ ਮੀਂਹ ਨਾਲ ਝੋਨੇ ਦੀ ਫਸਲ ਦੇ ਸਿੱਟੇ ਭੁਰ ਜਾਣਗੇ ਅਤੇ ਕਾਲੇ ਹੋ ਜਾਣਗੇ। ਉਨਾਂ ਕਿਹਾ ਕਿ ਜਦੋਂ ਝੋਨਾ ਲਾਉਣ ਵੇਲੇ ਮੀਂਹ ਦੀ ਲੋੜ ਸੀ ਉਦੋਂ ਪ੍ਰਮਾਤਮਾ ਨੇ ਮੀਂਹ ਨਹੀਂ ਪਾਇਆ, ਉਨਾਂ੍ਹ ਨੇ ਹਜਾਰਾਂ ਦਾ ਡੀਜਲ ਫੂਕ ਕੇ ਝੋਨਾ ਚਲਾਇਆ। ਉਨਾਂ ਕਿਹਾ ਕਿ ਉਪਰੋਂ ਕੇਂਦਰ ਸਰਕਾਰ ਦੀ ਖਰੀਦ ਦੀ ਸ਼ਰਤਾਂ ਵੀ ਸਖਤ ਹਨ, ਜਿਸ ਕਾਰਨ ਰਾਤਾਂ ਨੂੰ ਨੀਂਦ ਵੀ ਨਹੀਂ ਆਉਂਦੀ। ਦੂਸਰਾ ਕੇਂਦਰ ਵੱਲੋਂ ਲਾਏ ਤਿੰਨ ਕਾਲੇ ਕਾਨੂੰਨ ਨਾਲ ਵੀ ਦੋ ਹੱਥ ਕਰਨੇ ਪੈ ਰਹੇ ਹਨ ਅਤੇ ਤੀਸਰਾ ਹੁਣ ਰੱਬ ਦੀ ਕਰੋਪੀ ਦਾ ਵੀ ਸ਼ਿਕਾਰ ਹੋਣਾ ਪੈ ਰਿਹਾ ਹੈ। ਉਨਾਂ੍ਹ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਮੇਹਰ ਕਰੋ ਬਾਕੀ ਤਾਂ ਸਭ ਨਿਪਟ ਲਵਾਂਗੇ।