ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਵਿਅਕਤੀ ਨੂੰ ਥਾਣਾ ਮੈਹਿਣਾ ਪੁਲਿਸ ਵੱਲੋਂ ਕਾਬੂ ਕਰਕੇ ਉਸ ਖ਼ਿਲਾਫ਼ ਇੱਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਮੈਹਿਣਾ ਦੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਬਲਜੀਤ ਸਿੰਘ ਉਰਫ ਮੋਹਨੀ ਵਾਸੀ ਬੁੱਘੀਪੁਰਾ ਖਿਲਾਫ ਮੁਕੱਦਮਾ ਥਾਣਾ ਮੈਹਿਣਾ ਵਿੱਚ ਰਜਿਸਟਰ ਹੋਇਆ ਸੀ। ਜਿਸ 'ਚ ਉਸ ਨੂੰ ਅਦਾਲਤ ਕੇਵਲ ਜੇ.ਐਮ.ਆਈ.ਸੀ. ਮੋਗਾ ਜੀ ਵੱਲੋਂ ਮਿਤੀ 24 ਸਤੰਬਰ 2010 ਨੂੰ 299 ਜ.ਫ. ਦਾ ਪੀ.ਓ. ਘੋਸ਼ਿਤ ਕੀਤਾ ਗਿਆ ਸੀ। ਜਿਸ ਨੇ ਮਾਨਯੋਗ ਅਦਾਲਤ ਵੱਲੋਂ ਵਾਰ ਵਾਰ ਤਲਬ ਕਰਨ ਤੇ ਅਦਾਲਤ ਵਿੱਚ ਪੇਸ਼ ਨਾ ਹੋ ਕੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਇਸ ਸਬੰਧੀ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਉਕਤ ਬਲਜੀਤ ਸਿੰਘ ਉਰਫ ਮੋਹਨੀ ਨੂੰ ਗ੍ਰਿਫਤਾਰ ਕਰਕੇ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।