ਵਕੀਲ ਮਹਿਰੋਂ, ਸਤਨਾਮ ਸਿੰਘ ਘਾਰੂ, ਗੁਰਮੀਤ ਮਾਨ, ਮੋਗਾ : ਜਾਗਰਣ ਸਮੂਹ ਵੱਲੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਨਾਲ ਬੰਦੀ ਛੋੜ ਦਿਵਸ ਦੀ ਚੌਥੀ ਸ਼ਤਾਬਦੀ ਨੂੰ ਸਮਰਪਿਤ 'ਪੰਜਾਬੀ ਜਾਗਰਣ' ਗੁਰਬਾਣੀ ਕੰਠ ਮੁਕਾਬਲਾ ਸਥਾਨਕ ਗੁਰਦੁਆਰਾ ਵਿਸ਼ਵਕਰਮਾ ਭਵਨ ਵਿਖੇ ਕਰਵਾਇਆ ਗਿਆ। 'ਪੰਜਾਬੀ ਜਾਗਰਣ' ਵੱਲੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਨਾਲ ਅਜੋਕੇ ਸਮੇਂ 'ਚ ਗੁਰਬਾਣੀ ਦੀ ਅਹਿਮੀਅਤ ਉਭਾਰਨ ਤੇ ਬੱਚਿਆਂ 'ਚ ਗੁਰਬਾਣੀ ਪ੍ਰਤੀ ਪਿਆਰ ਤੇ ਚੇਤਨਾ ਵਧਾਉਣ ਦੇ ਉਪਰਾਲੇ ਤਹਿਤ ਕਰਵਾਏ ਗੁਰਬਾਣੀ ਕੰਠ ਮੁਕਾਬਲਿਆਂ 'ਚ 8 ਬਾਣੀਆਂ ਦੇ ਸ਼ੁੱਧ ਉਚਾਰਣ ਤੇ ਗਿਆਨ ਦੇ ਆਧਾਰ ਤੇ ਵਿਦਿਆਰਥੀਆਂ ਨੂੰ ਜੇਤੂ ਚੁਣਿਆ ਗਿਆ। ਗੁਰਬਾਣੀ ਕੰਠ ਮੁਕਾਬਲਿਆਂ 'ਚ ਸ੍ਰੀ ਜਪੁਜੀ ਸਾਹਿਬ, ਤ ਪ੍ਰਸਾਦਿ ਸਵੱਯੇ, ਚੌਪਈ ਸਾਹਿਬ, ਕੀਰਤਨ ਸੋਹਿਲਾ, ਜਾਪੁ ਸਾਹਿਬ, ਅਨੰਦ ਸਾਹਿਬ, ਰਹਿਰਾਸ ਸਾਹਿਬ, ਸੁਖਮਨੀ ਸਾਹਿਬ ਦੀਆਂ ਬਾਣੀਆਂ ਸ਼ਾਮਲ ਸਨ।

ਮੁਕਾਬਲੇ 'ਚ ਦਸਮੇਸ਼ ਪਬਲਿਕ ਸਕੂਲ ਬਿਲਾਸਪੁਰ, ਆਰਕੇਐਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੋਗਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੀਮ ਨਗਰ ਮੋਗਾ, ਗੁਰੂ ਨਾਨਕ ਪਬਿਲਕ ਸੀਨੀਅਰ ਸੈਕੰਡਰੀ ਸਕੂਲ ਮੋਗਾ, ਸ਼ਹੀਦ ਹੌਲਦਾਰ ਹਰਚੰਦ ਸਿੰਘ ਸਰਕਾਰੀ ਹਾਈ ਸਕੂਲ ਖੋਟੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਘਾਪੁਰਾਣਾ, ਗੌਰਮਿੰਟ ਹਾਈ ਸਕੂਲ ਲੰਗੇਆਣਾ ਦੇ ਕਰੀਬ 28 ਵਿਦਿਆਰਥੀਆਂ ਨੇ ਭਾਗ ਲਿਆ। ਮੁਕਾਬਲੇ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਘਾਪੁਰਾਣਾ ਦੀ ਵਿਦਿਆਰਥਣ ਸਿਮਰਪ੍ਰਰੀਤ ਕੌਰ ਮਾਣੂੰਕੇ ਨੇ ਪਹਿਲਾ ਸਥਾਨ, ਇਸੇ ਸਕੂਲ ਦੇ ਵਿਦਿਆਰਥੀ ਬਲਵਿੰਦਰ ਸਿੰਘ ਨੇ ਦੂਜਾ ਤੇ ਗੌਰਮਿੰਟ ਹਾਈ ਸਕੂਲ ਲੰਗੇਆਣਾ ਦੇ ਵਿਦਿਆਰਥੀ ਕਰਮਵੀਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਜੱਜਾਂ ਦੀ ਭੂਮਿਕਾ ਰੁਪਿੰਦਰ ਕੌਰ ਖ਼ਾਲਸਾ, ਗੁਲਾਬਜਿੰਦਰ ਸਿੰਘ ਖ਼ਾਲਸਾ, ਪਰਮਵੀਰ ਸਿੰਘ ਖ਼ਾਲਸਾ ਨੇ ਨਿਭਾਈ।

ਇਸ ਮੌਕੇ ਸੰਬੋਧਨ ਕਰਦਿਆਂ ਸੰਤ ਬਾਬਾ ਸੁਰਜੀਤ ਸਿੰਘ ਮਹਿਰੋਂ ਵਾਲੇ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਭਾਈ ਕੁਲਵੰਤ ਸਿੰਘ ਰਾਊਕੇ, ਕੌਂਸਲਰ ਚਰਨਜੀਤ ਸਿੰਘ ਝੰਡੇਆਣਾ, ਭਾਈ ਰਣਜੀਤ ਸਿੰਘ ਖਾਲਸਾ, ਪਿੰ੍ਸੀਪਲ ਚਰਨਜੀਤ ਕੌਰ ਆਦਿ ਨੇ ਕਿਹਾ ਕਿ ਜਾਗਰਣ ਸਮੂਹ ਵਲੋਂ ਬੰਦੀ ਛੋੜ ਦਿਵਸ ਦੀ ਚੌਥੀ ਸ਼ਤਾਬਦੀ ਨੂੰ ਸਮਰਪਿਤ 'ਪੰਜਾਬੀ ਜਾਗਰਣ' ਗੁਰਬਾਣੀ ਕੰਠ ਮੁਕਾਬਲਾ ਕਰਵਾਉਣਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਅਦਾਰਾ ਜਾਗਰਣ ਸਮੂਹ ਵਲੋਂ ਪਹਿਲਾਂ ਵੀ ਗੱਤਕਾ ਕੱਪ ਕਰਵਾ ਕੇ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਦਾ ਅਹਿਮ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਅੰਦਰ ਨੌਜਵਾਨ ਸਿੱਖੀ ਤੋਂ ਪਾਸੇ ਹੋ ਰਹੇ ਹਨ ਅਤੇ ਅਜਿਹੇ ਉਪਰਾਲੇ ਅੱਜ ਦੀ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ ਦੀ ਅਹਿਮ ਲੋੜ ਹਨ।

ਉਨ੍ਹਾਂ ਕਿਹਾ ਕਿ 'ਪੰਜਾਬੀ ਜਾਗਰਣ' ਅਗਾਮੀ ਸਮੇਂ 'ਚ ਵੀ ਜੇਕਰ ਸਿੱਖ ਧਰਮ ਨਾਲ ਨੌਜਵਾਨਾਂ ਨੂੰ ਜੋੜਨ ਦੇ ਇਹ ਉਪਰਾਲੇ ਜਾਰੀ ਰੱਖੇਗਾ ਤਾਂ ਅਸੀਂ ਹਰ ਪੱਖੋਂ ਸਹਿਯੋਗ ਕਰਦੇ ਰਹਾਂਗੇ।

ਇਸ ਮੌਕੇ 'ਪੰਜਾਬੀ ਜਾਗਰਣ' ਦੇ ਮੁੱਖ ਸੰਪਾਦਕ ਵਰਿੰਦਰ ਵਾਲੀਆ, ਨਿਊਜ਼ ਐਡੀਟਰ ਸ਼ੁਸ਼ੀਲ ਖੰਨਾ, ਏਜੀਐਮ ਅਜੇ ਜੈਰਥ, ਪੰਜਾਬੀ ਜਾਗਰਣ ਦੇ ਜ਼ਿਲ੍ਹਾ ਇੰਚਾਰਜ ਮਨਪ੍ਰਰੀਤ ਸਿੰਘ ਮੱਲੇਆਣਾ, ਏਬੀਐਮ ਮੁਕੇਸ਼ ਮਾਥੁਰ, ਮਾਰਕੀਟਿੰਗ ਮੈਨੇਜਰ ਸੁਮਨ, ਕੌਂਸਲਰ ਹਰਜਿੰਦਰ ਸਿੰਘ ਰੋਡੇ, ਕੌਂਸਲਰ ਚਰਨਜੀਤ ਸਿੰਘ ਝੰਡੇਆਣਾ, ਗਿਆਨੀ ਜਸਵਿੰਦਰ ਸਿੰਘ ਘੋਲੀਆ, ਪਿੰ੍ਸੀਪਲ ਸੁਰਿੰਦਰ ਕੌਰ, ਗਿਆਨੀ ਹਰਬੰਸ ਸਿੰਘ, ਪਿ੍ਰੰਸੀਪਲ ਚਰਨਜੀਤ ਕੌਰ ਪ੍ਰਧਾਨ ਰਘਰੇਟਾ ਯੂਥ ਦਲ, ਗੁਰਨਾਮ ਸਿੰਘ ਗਾਮਾ ਸਮਾਜ ਸੇਵੀ, ਲਖਵਿੰਦਰ ਸਿੰਘ ਰੌਲੀ, ਜਸਵੰਤ ਸਿੰਘ, ਰੁਪਿੰਦਰ ਕੌਰ ਖਾਲਸਾ, ਕਮਲਜੀਤ ਕੌਰ ਸੇਖੋਂ, ਲਵਪ੍ਰਰੀਤ ਕੌਰ ਦਸਮੇਸ਼ ਪਬਲਿਕ ਸਕੂਲ, ਜਸਵੰਤ ਸਿੰਘ ਗਿਆਨੀ ਬ੍ਦਰਜ਼, ਗੁਰਮੁੱਖ ਸਿੰਘ ਆਦਿ ਹਾਜ਼ਰ ਸਨ।