ਪਵਨ ਗਰਗ, ਬਾਘਾਪੁਰਾਣਾ : ਬਾਬਾ ਰੋਡੂ ਮੰਦਰ ਬਾਘਾਪੁਰਾਣਾ ਵਿਖੇ ਆਰਟ ਆਫ ਲਿਵਿੰਗ ਬਾਘਾਪੁਰਾਣਾ ਵੱਲੋਂ ਪਹਿਲਾ ਅੱਖਾਂ ਦਾ ਵਿਸ਼ਾਲ ਕੈਂਪ ਲਾਇਆ ਗਿਆ। ਇਸ ਕੈਂਪ ਦਾ ਉਦਘਾਟਨ ਪ੍ਰਧਾਨ ਬਿੱਟੂ ਮਿੱਤਲ ਨੇ ਕੀਤਾ ਗਿਆ। ਉਨ੍ਹਾਂ ਦੇ ਨਾਲ ਯੂਥ ਅਗਰਵਾਲ ਸਭਾ ਦੇ ਪ੍ਰਧਾਨ ਪਵਨ ਗੋਇਲ ਵੀ ਹਾਜ਼ਰ ਸਨ। ਇਸ ਮੌਕੇ ਆਰਟ ਆਫ ਲਿਵਿੰਗ ਟੀਚਰ ਟਿੰਕੂ ਕਾਠਪਾਲ ਨੇ ਦੱਸਿਆ ਕਿ ਇਹ ਕੈਂਪ ਜਗਦੰਬਾ ਹਸਪਤਾਲ ਬਾਘਾਪੁਰਾਣਾ ਦੇ ਸਹਿਯੋਗ ਨਾਲ ਲਾਇਆ ਗਿਆ, ਜਿਸ ਵਿਚ ਹਸਪਤਾਲ ਦੇ ਮਾਹਰ ਡਾਕਟਰਾਂ ਵੱਲੋਂ ਮੌਕੇ ਤੇ ਆਏ 575 ਲੋਕਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਦਵਾਈਆਂ ਵੰਡੀਆਂ ਗਈਆਂ। ਇਸ ਕੈਂਪ ਵਿਚ 17 ਮਰੀਜ਼ਾਂ ਦੀਆਂ ਅੱਖਾਂ ਵਿਚ ਲੈਂਜ਼ ਪਾਉਣ ਲਈ ਦਾਖਲ ਕੀਤਾ, ਜਿਨ੍ਹਾਂ ਨੂੰ 24 ਜੂਨ ਨੂੰ ਜਗਦੰਬਾ ਹਸਪਤਾਲ ਵਿਖੇ ਮੁਫ਼ਤ ਲੈਂਜ਼ ਪਾਏ ਜਾਣਗੇ ਅਤੇ ਦਵਾਈ ਵੀ ਦਿੱਤੀ ਜਾਵੇਗੀ। ਇਸ ਮੌਕੇ ਜਗਦੰਬਾ ਹਸਪਤਾਲ ਟੀਮ ਵਿਚ ਡਾ. ਵਿਸ਼ਾਲ ਬਰਾੜ, ਫਾਰਮਾਸਿਸਟ ਗੁਰਲਾਲ ਸਿੰਘ, ਜਸਵੀਰ ਸਿੰਘ, ਲਖਵੀਰ ਸਿੰਘ, ਇੰਦਰਜੀਤ ਸਿੰਘ, ਗੁਰਮੁੱਖ ਐੱਮਸੀ, ਜਗਸੀਰ ਐੱਮਸੀ, ਭੋਲਾ ਸਿੰਗਲਾ, ਗੁਰਪ੍ਰਰੀਤ ਮਨਚੰਦਾ, ਪਵਨ ਸ਼ਰਮਾ, ਮਹਾਵੀਰ ਸ਼ਰਮਾ, ਗਣਪਤ ਰਾਏ, ਪ੍ਰਵੀਨ ਕਾਠਪਾਲ, ਸੁਨੀਤਾ ਗੂੰਬਰ, ਅਨੀਤਾ ਰਾਣੀ, ਰਾਧਾ ਧਮੀਜਾ, ਪੁਜਾਰੀ ਮੁਕੇਸ਼ ਸ਼ਰਮਾ, ਆਕਾਸ਼ ਮਹਿਰਾ, ਸਾਹਿਲ ਆਦਿ ਹਾਜ਼ਰ ਸਨ।