ਪੱਤਰ ਪ੍ਰਰੇਰਕ. ਮੋਗਾ : ਜ਼ਿਲ੍ਹੇ ਦੇ ਹਲਕਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਡਾਲਾ ਵਿਖੇ ਆਮ ਆਦਮੀ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦਾ ਕਿਸਾਨ ਸਾਂਝਾ ਮੋਰਚਾ ਵੱਲੋਂ ਪਿੰਡ 'ਚ ਘੇਰ ਕੇ ਵਿਰੋਧ ਕੀਤਾ ਗਿਆ। ਇਸ ਮੌਕੇ ਕਿਸਾਨਾਂ ਵੱਲੋਂ ਕਾਲੇ ਝੰਡੇ ਵਿਖਾਉਂਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਸਾਂਝਾ ਮੋਰਚਾ ਦੇ ਕਿਸਾਨ ਮਨਜਿੰਦਰ ਸਿੰਘ, ਰਣਜੀਤ ਸਿੰਘ, ਜਪਨਾਮ ਸਿੰਘ ਜੱਪਾ, ਪੀਤਾ ਸਿੰਘ, ਪ੍ਰਰੀਤਮ ਸਿੰਘ, ਮਨਜੀਤ ਸਿੰਘ ਆਦਿ ਨੇ ਦੱਸਿਆ ਕਿ ਜਦੋਂ ਉਨਾਂ੍ਹ ਨੂੰ ਭਿਣਕ ਪਈ ਕਿ ਆਮ ਆਦਮੀ ਪਾਰਟੀ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਉਨਾਂ੍ਹ ਦੇ ਪਿੰਡ ਡਾਲਾ ਵਿਖੇ ਆਏ ਹੋਏ ਹਨ ਤਾਂ ਸਾਂਝਾ ਮੋਰਚਾ ਦੇ ਕਿਸਾਨਾਂ ਵੱਲੋਂ ਵਿਧਾਇਕ ਨੂੰ ਪੁਲ 'ਤੇ ਆ ਕੇ ਘੇਰਿਆ ਗਿਆ ਤੇ ਉਨਾਂ੍ਹ ਨੂੰ ਕਾਲੇ ਝੰਡੇ ਵਿਖਾਏ ਗਏ। ਉਨਾਂ੍ਹ ਕਿਹਾ ਕਿ ਜਦੋਂ ਉਨਾਂ੍ਹ ਵੱਲੋਂ ਵਿਧਾਇਕ ਨੂੰ ਪੁੱਿਛਆ ਗਿਆ ਕਿ ਆਪਣੀ ਕਾਰਗੁਜ਼ਾਰੀ ਮੌਕੇ ਪਿੰਡ ਵਿਚ ਸਾਢੇ ਚਾਰ ਸਾਲਾਂ ਦੌਰਾਨ ਕੀ ਕੰਮ ਕੀਤੇ ਹਨ ਤਾਂ ਉਹ ਕੋਈ ਢੁੱਕਵਾਂ ਜਵਾਬ ਨਾ ਦੇ ਸਕੇ ਤੇ ਜਲਦਬਾਜ਼ੀ ਵਿੱਚ ਆਪਣੀ ਗੱਡੀ ਨੂੰ ਪਿੱਛੇ ਮੋੜ ਕੇ ਹੀ ਪਿੰਡ ਵਿੱਚੋਂ ਭੱਜ ਨਿਕਲੇ। ਇਸ ਮੌਕੇ ਸਾਂਝਾ ਮੋਰਚਾ ਦੇ ਕਿਸਾਨਾਂ ਨੇ ਕਿਹਾ ਕਿ ਜੋ ਵੀ ਉਨਾਂ੍ਹ ਦੇ ਪਿੰਡ ਵਿੱਚ ਕਿਸੇ ਪਾਰਟੀ ਦਾ ਵਿਧਾਇਕ ਆਵੇਗਾ ਤਾਂ ਉਸ ਨੂੰ ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਇਸ ਸਬੰਧੀ ਜਦੋਂ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨਾਲ ਫੋਨ 'ਤੇ ਗੱਲ ਕਰਨੀ ਚਾਹੀ ਤਾਂ ਵਾਰ ਵਾਰ ਫੋਨ ਲਗਾਉਣ ਤੇ ਉਨਾਂ੍ਹ ਫੋਨ ਨਹੀਂ ਚੁੱਕਿਆ।