ਪੱਤਰ ਪ੍ਰਰੇਰਕ, ਮੋਗਾ : ਸਮਾਧ ਭਾਈ ਵਿਖੇ ਆਪਣੇ ਖੇਤ ਵਿਚ ਲੱਗੀ ਪਾਣੀ ਵਾਲੀ ਮੋਟਰ ਤੋਂ ਪਾਣੀ ਪੀਂਦੇ ਸਮੇੇਂ ਇਕ ਕਿਸਾਨ ਨੂੰ ਕਰੰਟ ਲੱਗ ਗਿਆ ਜਿਸ ਦੀ ਮੌਤ ਹੋ ਗਈ। ਮੋਗਾ ਦੇ ਸਰਕਾਰੀ ਹਸਪਤਾਲ ਵਿਚ ਮਿ}ਕ ਕਿਸਾਨ ਦੇ ਲੜਕੇ ਲਖਵਿੰਦਰ ਸਿੰਘ ਵਾਸੀ ਸਮਾਧ ਭਾਈ ਨੇ ਦੱਸਿਆ ਕਿ ਉਸ ਦਾ ਪਿਤਾ ਲਸ਼ਮਣ ਸਿੰਘ ਜੋ ਕਿ ਖੇਤੀ ਬਾੜੀ ਦਾ ਕੰਮ ਕਰਦਾ ਸੀ ਅਤੇ ਰੋਜਾਨਾ ਦੀ ਤਰਾਂ ਉਹ ਅੱਜ ਸੋਮਵਾਰ ਦੀ ਸਵੇਰੇ ਖੇਤ ਵਿਚ ਗਿਆ ਸੀ। ਜਦ ਉਹ ਸਵੇਰੇ 8 ਵਜੇ ਦੇ ਕਰੀਬ ਖੇਤ ਵਿਚ ਲੱਗੀ ਪਾਣੀ ਵਾਲੀ ਮੋਟਰ ਤੋਂ ਪਾਣੀ ਪੀਣ ਲੱਗਾ ਤਾਂ ਅਚਾਨਕ ਉਸ ਨੂੰ ਕਰੰਟ ਲੱਗ ਗਿਆ ਤੇ ਉਸ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਉਸ ਨੂੰ ਡਾਕਟਰਾਂ ਵੱਲੋਂ ਮਿ}ਕ ਕਰਾਰ ਦੇ ਦਿੱਤਾ ਗਿਆ। ਸਰਕਾਰੀ ਹਸਪਤਾਲ ਦੇ ਡਾਕਟਰਾਂ ਵੱਲੋਂ ਲਾਸ਼ ਨੂੰ ਮੌਰਚਰੀ ਵਿਚ ਰਖਵਾਉਣ ਤੋਂ ਬਾਅਦ ਇਸ ਦੀ ਸੂਚਨਾ ਸਬੰਧਿਤ ਥਾਣੇ ਵਿਚ ਭੇਜ ਦਿੱਤੀ ਗਈ ਹੈ।