ਸਵਰਨ ਗੁਲਾਟੀ, ਮੋਗਾ : ਲਾਇਨਜ਼ ਕਲੱਬ ਮੋਗਾ ਸੈਂਟਰਲ ਵੱਲੋਂ ਮੇਨ ਬਾਜ਼ਾਰ ਬੱਸ ਸਟੈਂਡ ਚੌਕ ਵਿਚ ਆਜ਼ਾਦੀ ਦਾ ਅੰਮਿ੍ਤ ਮਹਾਉਤਸਵ ਮਨਾਇਆ ਗਿਆ। ਇਸ ਮੌਕੇ ਜਿੱਥੇ ਤਿਰੰਗਾ ਝੰਡਾ ਲਹਿਰਾਇਆ ਗਿਆ ਉੱਥੇ ਦੇਸ਼ ਭਗਤੀ ਦੇ ਗੀਤ ਵੀ ਗਾਏ ਗਏ। ਆਜ਼ਾਦੀ ਦੇ ਉਨ੍ਹਾਂ ਪ੍ਰਵਾਨਿਆਂ ਨੂੰ ਵੀ ਨਮਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਆਜ਼ਾਦੀ ਦੀ 75ਵੀਂ ਵਰ੍ਹੇਗੰਢ 'ਤੇ ਹਰ ਘਰ ਤਿਰੰਗਾ ਲਹਿਰਾਇਆ ਜਾਵੇ।

ਇਸ ਮੌਕੇ ਕਲੱਬ ਦੇ ਪ੍ਰਧਾਨ ਅੰਕਿਤ ਸਿੰਗਲਾ, ਚੇਅਰਮੈਨ ਸਹਿਲ ਗਰਗ, ਸੈਕਟਰੀ ਐੱਸਕੇ ਬਾਂਸਲ ਐੱਨਜੀਓ, ਕੈਸ਼ੀਅਰ ਨਰਹਰੀ ਭੂਸ਼ਨ ਸੀਏ, ਉਪ ਪ੍ਰਧਾਨ ਸੁਨੀਲ ਕਾਂਸਲ, ਰੋਹਿਤ ਗਰਗ, ਸਿਧਾਰਥ ਸ਼ਰਮਾ, ਹਨੀ ਅਗਰਵਾਲ, ਅੰਕੁਰ ਗੁਪਤਾ ਅਤੇ ਅਮਿਤ ਸਿੰਗਲਾ ਆਦਿ ਹਾਜ਼ਰ ਸਨ।