ਕੈਪਸ਼ਨ : ਬਾਘਾ ਪੁਰਾਣਾ ਦੀ ਮੁਗਲੂ ਕੀ ਪੱਤੀ ਵਿਖੇ ਤੀਆਂ ਦਾ ਤਿਉਹਾਰ ਮਨਾਉਂਦੀਆ ਹੋਈਆਂ ਮੁਟਿਆਰਾਂ।

ਨੰਬਰ : 20 ਮੋਗਾ 14 ਪੀ

ਹਰਿੰਦਰ ਭੱਲਾ, ਬਾਘਾਪੁਰਾਣਾ : ਪੇਂਡੂ ਸੱਭਿਆਚਾਰ ਦੀ ਪੁਰਾਤਨ ਨਿਸ਼ਾਨੀ ਤੀਆਂ ਦਾ ਤਿਉਹਾਰ ਸਥਾਨਿਕ ਮੁਗਲੂ ਕੀ ਪੱਤੀ ਵਿਖੇ ਸੱਜ ਵਿਆਹੀਆਂ ਅੌਰਤਾਂ ਅਤੇ ਮੁਟਿਆਰਾਂ ਨੇ ਗਰਮ ਜੋਸ਼ੀ ਨਾਲ ਮਨਾਇਆ। ਜਿਸ ਦੀ ਅਗੁਵਾਈ ਜਸਪ੍ਰਰੀਤ ਕੌਰ, ਬਲਜੀਤ ਕੌਰ, ਚਰਨਜੀਤ ਕੌਰ, ਹਰਪ੍ਰਰੀਤ ਕੌਰ ਅਤੇ ਮਨਪ੍ਰਰੀਤ ਕੌਰ ਆਦਿ ਪ੍ਰਬੰਧਕਾਂ ਨੇ ਕੀਤੀ। ਇਸ ਸਮਾਗਮ ਅੰਦਰ ਗਿੱਧਾ, ਬੋਲੀਆਂ ਅਤੇ ਭੰਗੜੇ ਰਾਹੀਂ ਮੁਟਿਆਰਾਂ ਨੇ ਖੂਬ ਰੰਗ ਬੰਨਿ੍ਹਆ ਅਤੇ ਵੱਖ ਵੱਖ ਅੰਦਾਜ ਵਿੱਚ ਬੋਲੀਆਂ ਪਾ ਕੇ ਆਪਣੇ ਦਿਲ ਦੀ ਭੜਾਸ ਕੱਢੀ। ਜੇਠਾਂ, ਦਿਉਰਾਂ ਅਤੇ ਜੀਜੇ ਸਾਲੇ ਸਾਲੀਆਂ ਆਦਿ ਦੇ ਰਿਸ਼ਤਿਆਂ ਉਪਰ ਸੱਭਿਆਚਾਰਕ ਵਿਅੰਗ ਕੱਸੇ ਗਏ। ਮਾਈਆਂ ਨੂੰ ਤੀਆਂ ਤੀਜ ਦਾ ਤਿਉੁਹਾਰ ਵੇਖ ਕੇ ਆਪਣਾ ਪੁਰਾਤਨ ਸਮਾਂ ਯਾਦ ਆ ਗਿਆ ਸੀ ਅਤੇ ਮਾਈਆਂ ਕਹਿ ਰਹੀਆਂ ਸਨ ਕਿ ਜਦੋਂ ਅਸੀਂ ਜੁਵਾਨੀ ਵਿੱਚ ਨੱਚਦੀਆਂ ਸੀ ਤਾਂ ਗਿੱਠ ਗਿੱਠ ਧਰਤੀ ਪੋਲੀ ਹੋ ਜਾਂਦੀ ਸੀ। ਕੁੱਲ ਮਿਲਾ ਕੇ ਇਹ ਤਿਉਹਾਰ ਅੌਰਤਾਂ ਅਤੇ ਮੁਟਿਆਰਾਂ ਦੇ ਦਿਲਾਂ ਤੇ ਅਮਿੱਟ ਪੈੜਾਂ ਛੱਡ ਗਿਆ।