ਸਟਾਫ ਰਿਪੋਰਟਰ, ਮੋਗਾ : ਕਮਿਸ਼ਨਰ ਨਗਰ ਨਿਗਮ ਮੋਗਾ ਅਨੀਤਾ ਦਰਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਗਾ ਸ਼ਹਿਰ ਵਾਸੀਆਂ ਵੱਲ 31 ਮਾਰਚ, 2013 ਤੱਕ ਦੇ ਪੁਰਾਣੇ ਹਾਊਸ ਟੈਕਸ ਦਾ ਕਾਫ਼ੀ ਬਕਾਇਆ ਖੜ੍ਹਾ ਹੈ ਅਤੇ ਸਰਕਾਰ ਵੱਲੋਂ ਇਸ ਬਕਾਏ ਦੀ ਰਿਕਵਰੀ ਕਰਨ ਲਈ ਆਮ ਜਨਤਾ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਦਫਤਰ ਵੱਲੋਂ ਰਿਕਵਰੀ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀੈ ਕਿ ਜ਼ਿੰਨ੍ਹਾਂ ਪ੫ਾਪਰਟੀ ਮਾਲਕਾਂ ਵੱਲ ਪੁਰਾਣਾ ਹਾਊਸ ਟੈਕਸ ਦਾ ਬਕਾਇਆ ਖੜ੍ਹਾ ਹੈ, ਉਹ ਇਨ੍ਹਾਂ ਰਿਕਵਰੀ ਟੀਮਾਂ ਨੂੰ ਅਦਾ ਕਰਕੇ ਮੌਕੇ 'ਤੇ ਹੀ ਉਸ ਦੀ ਰਸੀਦ ਪ੫ਾਪਤ ਕਰਨ।

ਉਨ੍ਹਾਂ ਇਹ ਵੀ ਦੱਸਿਆ ਕਿ ਇਸ ਦਫ਼ਤਰ ਦੇ ਧਿਆਨ ਵਿੱਚ ਆਇਆ ਹੈ ਕਿ ਕਈ ਕਮਰਸ਼ੀਅਲ ਪ੫ਾਪਰਟੀਆਂ ਦੇ ਮਾਲਕਾਂ ਵੱਲੋਂ ਆਪਣੀਆਂ ਪ੫ਾਪਰਟੀਆਂ ਕਿਰਾਏ ਉਪਰ ਦਿੱਤੀਆਂ ਹੋਈਆਂ ਹਨ ਅਤੇ ਉਹ ਵਸੂਲ ਕੀਤੇ ਜਾ ਰਹੇ ਕਿਰਾਏ ਮੁਤਾਬਿਕ ਪ੫ਾਪਰਟੀ ਟੈਕਸ ਜਮ੍ਹਾਂ ਨਹੀਂ ਕਰਵਾ ਰਹੇ। ਉਨ੍ਹਾਂ ਦੱਸਿਆ ਕਿ ਪ੫ਾਪਰਟੀ ਟੈਕਸ ਦੀ ਮੁੜ ਚੈਕਿੰਗ ਲਈ ਵੀ ਟੀਮਾਂ ਦਾ ਗਠਨ ਕੀਤਾ ਗਿਆ ਹੈ। ਜੇਕਰ ਕੋਈ ਅਜਿਹਾ ਕੇਸ ਪਾਇਆ ਗਿਆ ਤਾਂ ਉਸ ਪ੫ਾਪਰਟੀ ਪਾਸੋਂ ਘੱਟ ਜਮ੍ਹਾਂ ਕਰਵਾਏ ਗਏ ਪ੫ਾਪਰਟੀ ਟੈਕਸ ਨੂੰ 100 ਫੀਸਦੀ ਪੈਨਿਲਟੀ ਸਮੇਤ ਵਸੂਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਦੀ ਹਦੂਦ ਵਿੱਚ ਨਵੇਂ ਆਏ ਏਰੀਏ ਦੇ ਪ੫ਾਪਰਟੀ ਮਾਲਕਾਂ ਨੂੰ ਵੀ ਪ੫ਾਪਰਟੀ ਟੈਕਸ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ ਅਤੇ ਆਮ ਜਨਤਾ ਨੂੰ ਆਪਣਾ ਬਣਦਾ ਸਹੀ ਪ੫ਾਪਰਟੀ ਟੈਕਸ ਜਮ੍ਹਾਂ ਕਰਵਾਉਣ ਲਈ ਕਿਹਾ। ਇਸ ਤੋਂ ਇਲਾਵਾ ਕਮਿਸ਼ਨਰ ਨਗਰ ਨਿਗਮ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਲੋਹੜੀ ਅਤੇ ਮਾਘੀ ਦੀਆਂ ਸੁੱਭ ਕਾਮਨਾਂਵਾਂ ਦਿੰਦੇ ਹੋਏ ਅਪੀਲ ਕੀਤੀ ਕਿ ਪ੫ੀਮਿਕਸ ਵਾਲੀਆਂ ਸੜਕਾਂ ਉੱਪਰ ਇੱਟਾਂ ਅਤੇ ਰੇਤੇ ਦੀ ਤਹਿ ਵਿਛਾ ਕੇ ਲੋਹੜੀ ਬਾਲੀ ਜਾਵੇ ਅਤੇ ਮਾਘੀ ਦੇ ਤਿਉਹਾਰ 'ਤੇ ਲੰਗਰ ਲਗਾਉਣ ਮੌਕੇ ਸ਼ਹਿਰ ਦੀ ਸਵੱਛਤਾ ਨੂੰ ਮੁੱਖ ਰੱਖਦੇ ਹੋਏ ਲੰਗਰ ਲਗਾਉਣ ਵਾਲੀ ਜਗ੍ਹਾ 'ਤੇ ਡਸਟਬਿਨ ਰੱਖੇ ਜਾਣ, ਤਾਂ ਜੋ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਸ਼ਹਿਰ ਦੀ ਸੁੰਦਰਤਾ ਅਤੇ ਸਵੱਛਤਾ ਨੂੰ ਬਰਕਰਾਰ ਰੱਖਿਆ ਜਾ ਸਕੇ।