ਮਨਪ੫ੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ : ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉੁਣ ਲਈ ਖੇਡਾਂ ਵੱਲ ਪ੫ੇਰਿਤ ਕਰਨਾ ਜ਼ਰੂਰੀ ਹੈ, ਕਿਉਂੁਕਿ ਜਿੱਥੇ ਖੇਡਾਂ ਅਰੋਗ ਸਰੀਰ ਦਿੰਦੀਆਂ ਹਨ, ਉਥੇ ਖਿਡਾਰੀਆਂ ਵਿੱਚ ਆਤਮ ਵਿਸ਼ਵਾਸ਼ ਵੀ ਪੈਦਾ ਕਰਦੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੫ਗਟਾਵਾ ਸਵ. ਨੰਬਰਦਾਰ ਅਜੈਬ ਸਿਘ ਯਾਦਗਾਰੀ ਟਰੱਸਟ ਦੇ ਚੇਅਰਮੈਨ ਨੰਬਰਦਾਰ ਜਗਜੀਤ ਸਿੰਘ ਖਾਈ ਅਤੇ ਸਮਾਜ ਸੇਵੀ ਨੌਜਵਾਨ ਆਗੂ ਸਿੰਕਦਰ ਸਿੰਘ ਸੋਨੀ ਅਰੋੜਾ ਅਤੇ ਨੰਬਰਦਾਰ ਜਸਵੀਰ ਸਿੰਘ ਖੋਟੇ ਨੇ ਜ਼ਿਮੀਦਾਰਾ ਪ੫ੋਸੈਸਿੰਗ ਮਿੱਲ ਮਾਣੂੰਕੇ ਵਿਖੇ ਸੀਨੀਅਰ ਨੈਸ਼ਨਲ ਟਾਰਗੇਟਬਾਲ ਟੀਮ ਪੰਜਾਬ ਨੂੰ ਵਿਸ਼ਾਖਾਪਟਨਮ ਆਧਰਾ ਪ੫ਦੇਸ ਵਿਖੇ ਪੰਜਵੀਂ ਸੀਨੀਅਰ ਨੈਸ਼ਨਲ ਟਾਰਗੇਟਬਾਲ ਚੈਂਪੀਅਨਸ਼ਿਪ ਲਈ ਹਰੀ ਝੰਡੀ ਦੇ ਕੇ ਰਵਾਨਾ ਕਰਨ ਸਮੇਂ ਕੀਤਾ। ਪੰਜਾਬ ਟਾਰਗੇਟਬਲ ਐਸੋਸੀਏਸ਼ਨ ਦੁਆਰਾ ਪ੫ਧਾਨ ਦਲਜੀਤ ਸਿੰਘ ਰਾਮੂਵਾਲਾ ਦੀ ਅਗਵਾਈ ਹੇਠ ਪੰਜਾਬ ਰਾਜ ਦੀ ਨੈਸ਼ਨਲ ਟੀਮ 12 ਜਨਵਰੀ ਤੋਂ 15 ਜਨਵਰੀ ਤੱਕ ਪੰਜਵੀਂ ਸੀਨੀਅਰ ਨੈਸ਼ਨਲ ਟਾਰਗੇਟਬਾਲ ਚੈਂਪੀਅਨਸ਼ਿਪ ਵਿਸ਼ਾਖਾਪਟਨਮ ਆਧਰਾ ਪ੫ਦੇਸ਼ ਲਈ ਰਵਾਨਾ ਹੋਈ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਸ ਖੇਡ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਟਾਰਗੇਟਬਲ ਐਸੋਸੀਏਸ਼ਨ ਦੇ ਮੁੱਖ ਸਕੱਤਰ ਕਰਨਦੀਪ ਸਿੰਘ ਦੀਨਾ ਨੇ ਦੱਸਿਆ ਕਿ ਇਸ ਖੇਡ ਦਾ ਆਗਮਾਨ ਸੰਨ 2012 ਵਿੱਚ ਹੋਇਆ ਅਤੇ 2016 ਵਿੱਚ ਇਸ ਨੂੰ ਸਕੂਲੀ ਖੇਡਾਂ ਐਸ ਜੀ ਐਫ ਆਈ ਦੁਆਰਾ ਮਾਨਤਾ ਮਿਲੀ। ਇਸ ਖੇਡ ਦੀ ਪ੫ਚੱਲਤਾ ਨੂੰ ਵੇਖਦੇ ਹੋਏ ਆਲ ਇੰਡੀਆ ਯੂਨੀਵਰਸਿਟੀ ਨੇ ਵੀ ਇਸ ਖੇਡ ਨੂੰ ਮਾਨਤਾ ਦਿੱਤੀ ਹੈ। ਉਹਨਾਂ ਕਿਹਾ ਕਿ ਪੰਜਾਬ ਰਾਜ ਦੀ ਟੀਮ ਵਿੱਚ ਖੇਡਣ ਵਾਲੇ ਸਾਰੇ ਬੇਹਤਰੀਨ ਖਿਡਾਰੀ ਹਨ ਅਤੇ ਵਿਸਾਖਾਪਟਨਮ ਵਿੱਚ ਵਧੀਆ ਪ੫ਦਰਸਨ ਕਰਕੇ ਆਪਣੇ ਸੂਬੇ ਦਾ ਨਾਂਅ ਰੋਸਨ ਕਰਨਗੇ।

ਇਸ ਮੌਕੇ ਪ੫ਧਾਨ ਕੁਲਵੰਤ ਸਿੰਘ ਮਾਣੰੂਕੇ, ਸੇਠ ਦਿਆ ਕਰਿਸਨ, ਮੁਹਮੰਦ ਨੂਰ, ਸੁਖਮੰਦਰ ਸਿੰਘ, ਕਾਰਤਿਕ ਗਰਗ, ਮੁਹਮੰਦ ਸਫੈਬ, ਕੁਲਵਿੰਦਰ ਸਿੰਘ, ਮੁਹਮੰਦ ਨਾਵੇਦ, ਹੈਪੀ ਸਿੰਘ, ਕਰਮਜੀਤ ਸਿੰਘ, ਜਗਦੀਪ ਸਿੰਘ, ਨਛੱਤਰ ਸਿੰਘ ਆਦਿ ਤੋਂ ਇਲਾਵਾ ਖਿਡਾਰੀ ਹਾਜ਼ਰ ਸਨ।