ਨਛੱਤਰ ਸਿੰਘ ਭੱਟੀ, ਕਿਸ਼ਨਪੁਰਾ ਕਲਾਂ : ਨਵੋਦਿਆ ਕ੍ਰਾਂਤੀ ਪਰਿਵਾਰ ਭਾਰਤ ਵੱਲੋਂ ਕੁਰੂਕਸ਼ੇਤਰ ਹਰਿਆਣਾ ਵਿਖੇ ਭਾਰਤ ਪੱਧਰ ਦੇ ਪ੍ੋਗਰਾਮ ਕਰਵਾਇਆ ਗਿਆ, ਜਿਸ ਦੌਰਾਨ ਪੰਜਾਬ ਦੇ 14 ਅਧਿਆਪਕਾਂ ਦਾ ਨੈਸ਼ਨਲ ਐਵਾਰਡ ਨਾਲ ਸਨਮਾਨ ਕੀਤਾ ਗਿਆ।

ਜਿਕਰਯੋਗ ਹੈ ਕਿ ਇਹ ਐਵਾਰਡ ਉਨ੍ਹਾਂ ਅਧਿਆਪਕਾਂ ਲਈ ਹੈ ਜੋ ਸਰਕਾਰੀ ਸਕੂਲਾਂ ਵਿਚ ਪਿਛਲੇ ਲੰਮੇ ਸਮੇਂ ਤੋਂ ਬੱਚਿਆਂ ਦੀ ਗਿਣਤੀ ਵਧਾਉਣ ਵਿਚ ਯਤਨਸ਼ੀਲ ਹਨ ਅਤੇ ਇਨ੍ਹਾਂ ਮਿਹਨਤੀ ਅਧਿਆਪਕਾਂ ਦੇ ਸਹਿਯੋਗ ਨਾਲ ਹੀ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਦਿਨ-ਬਦਿਨ ਵਧ ਵੀ ਰਹੀ ਹੈ। ਇਸ ਲ਼ੜੀ ਤਹਿਤ ਪੂਰੇ ਭਾਰਤ ਵਿਚ 15 ਰਾਜਾਂ ਦੇ ਲਗਭੱਗ 350 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਹੈ। ਪੰਜਾਬ ਦੇ 14 ਅਧਿਆਪਕ ਜਿਸ ਵਿਚ ਕਰਮਜੀਤ ਸਿੰਘ ਤਰਨ ਤਾਰਨ, (ਨੈਸ਼ਨਲ ਮੋਟੀਵੇਟਰ) ਰਕੇਸ਼ ਬੋਬੀ ਗੁਰਦਾਸਪੁਰ, ਅਵਤਾਰ ਸਿੰਘ ਅਤੇ ਜਸਪਾਲ ਸਿੰਘ ਭਿੰਡਰ ਕਲਾਂ, ਨਵਨੀਤ ਸਿੰਘ, ਜਗਤਾਰ ਸਿੰਘ ਮੇਨੈਲਾ, ਸੁਖਵਿੰਦਰ ਸਿੰਘ ਧਾਮੀ, ਹਰਪਾਲ ਸਿੰਘ, ਬਲਜੀਤ ਸਿੰਘ, ਅਨੂਪ ਸਿੰਘ ਤਰਨ ਤਾਰਨ, ਹਰਪ੍ਰੀਤ ਸਿੰਘ ਭੁੱਲਰ, ਵੀਰਪਾਲ ਅਰੋੜਾ ਮਾਨਸਾ, ਪਿ੍ਅੰਕਾ ਪਾਰਸ ਪਠਾਨਕੋਟ ਨੂੰ ਸਨਮਾਨਿਤ ਕੀਤਾ ਗਿਆ। ਦੱਸਣਯੋਗ ਹੈ ਕਿ ਪੂਰੇ ਭਾਰਤ ਵਿਚੋਂ ਵਧੀਆ ਸਮਾਰਟ ਕਲਾਸ ਰੂਮ ਸਬੰÎਧੀ ਰਾਸ਼ਟਰੀ ਐਵਾਰਡ ਸਰਕਾਰੀ ਪ੍ਾਇਮਰੀ ਸਕੂਲ ਭਿੰਡਰ ਕਲਾਂ ਨੂੰ ਦਿੱਤਾ ਗਿਆ।