ਧਰਮਕੋਟ 'ਚ ਪੰਜਾਬ ਸਰਕਾਰ ਦੀ ਅਰਥੀ ਫੂਕਦੇ ਹੋਏ ਅਧਿਆਪਕ।

ਨੰਬਰ : 3 ਮੋਗਾ 19 ਪੀ

ਸਤਨਾਮ ਸਿੰਘ ਘਾਰੂ, ਧਰਮਕੋਟ : ਸਿੱਖਿਆ ਦੇ ਨਿੱਜੀਕਰਨ, ਕੇਂਦਰੀਕਰਨ ਅਤੇ ਵਪਾਰੀਕਰਨ ਨੂੰ ਉਤਸ਼ਾਹਿਤ ਕਰਨ ਵਾਲੀ ਰਾਸ਼ਟਰੀ ਸਿੱਖਿਆ ਨੀਤੀ-2020 ਦੇ ਰਾਹ 'ਤੇ ਚੱਲਦਿਆਂ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਤੇ ਨਾਨ ਟੀਚਿੰਗ ਦੀਆਂ ਅਸਾਮੀਆਂ ਨੂੰ ਲਗਾਤਾਰ ਘਟਾਉਣ, ਆਨਲਾਈਨ ਸਿੱਖਿਆ ਨੂੰ ਸਕੂਲੀ ਸਿੱਖਿਆ ਦੇ ਬਦਲ ਵਜੋਂ ਪੇਸ਼ ਕਰਨ ਅਤੇ ਸਕੂਲਾਂ ਨੂੰ ਮਰਜਿੰਗ ਦੇ ਨਾਂਅ ਹੇਠ ਬੰਦ ਕੀਤਾ ਜਾ ਰਿਹਾ ਹੈ। ਇਸ 'ਤੇ ਰੋਸ ਦਾ ਪ੍ਰਗਟਾਵਾ ਕਰਦਿਆਂ ਮੋਗਾ ਦੀਆਂ ਅਧਿਆਪਕ ਜਥੇਬੰਦੀਆਂ ਵਲੋਂ ਧਰਮਕੋਟ ਵਿਖੇ ਅਧਿਆਪਕ ਆਗੂਆਂ ਪ੍ਰਗਟਜੀਤ ਕਿਸ਼ਨਪੁਰਾ, ਦਿਗਵਿਜੇਪਾਲ ਸ਼ਰਮਾ, ਜੱਜਪਾਲ ਸਿੰਘ ਬਾਜੇ ਕੇ, ਸੋਹਨ ਸਿੰਘ, ਰਣਜੀਤ ਧਰਮਕੋਟ, ਗੁਰਪ੍ਰਰੀਤ ਅਮੀਵਾਲ, ਗੁਰਮੀਤ ਢੋਲੇਵਾਲ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਰੋਸ ਪ੍ਰਗਟਾਵਾ ਕੀਤਾ ਅਤੇ ਮੰਗ ਕੀਤੀ ਕਿ ਮੌਜੂਦਾ ਸਿੱਖਿਆ ਵਿਰੋਧੀ ਰੈਸ਼ਨਲਾਈਜੇਸ਼ਨ ਨੀਤੀ ਦੇ ਅਮਲ 'ਤੇ ਰੋਕ ਲਗਾਕੇ ਸਾਂਝੇ ਅਧਿਆਪਕ ਮੋਰਚੇ ਵੱਲੋਂ ਸਾਲ 2018 ਦੌਰਾਨ ਸਿੱਖਿਆ ਵਿਭਾਗ ਨੂੰ ਦਿੱਤੇ ਸੁਝਾਵਾਂ ਅਨੁਸਾਰ ਨੀਤੀ ਲਾਗੂ ਕੀਤੀ ਜਾਵੇ। ਬਦਲੀ ਪ੍ਰਕਿਰਿਆ ਦੀ ਆੜ ਵਿਚ ਅਸਾਮੀਆਂ ਦਾ ਖਾਤਮਾ ਕਰਨਾ ਬੰਦ ਕੀਤਾ ਜਾਵੇ। ਸਾਰੇ ਪ੍ਰਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਸਾਰੇ ਕਾਡਰਾਂ ਦੀਆਂ ਖਾਲੀ ਅਸਾਮੀਆਂ ਨੂੰ ਜਨਤਕ ਕੀਤਾ ਜਾਵੇ। ਮਿਡਲ ਸਕੂਲਾਂ ਵਿਚ ਛੇ ਵਿਸ਼ਿਆਂ ਦੇ ਅਧਿਆਪਕਾਂ ਦੀਆਂ ਅਸਾਮੀਆਂ ਬਰਕਰਾਰ ਰੱਖਦਿਆਂ ਇਨ੍ਹਾਂ ਨੂੰ ਬਦਲੀ ਪ੍ਰਕਿਰਿਆ ਦੌਰਾਨ ਵੱਖਰੇ ਤੌਰ 'ਤੇ ਦਿਖਾਇਆ ਜਾਵੇ। ਗ੍ਹਿ ਜ਼ਿਲਿ੍ਹਆਂ ਤੋਂ ਬਾਹਰ ਭਰਤੀ/ਪਦਉਨਤ ਹੋਏ ਸਾਰੇ ਅਧਿਆਪਕਾਂ ਨੂੰ ਬਿਨਾਂ ਸ਼ਰਤ ਬਦਲੀ ਕਰਵਾਉਣ ਦਾ ਮੌਕਾ ਦਿੱਤਾ ਜਾਵੇ। ਮਿਡਲ ਸਕੂਲਾਂ ਵਿੱਚੋਂ 228 ਪੀ.ਟੀ.ਆਈਜ਼ ਨੂੰ ਧੱਕੇ ਨਾਲ ਅਸਾਮੀ ਸਹਿਤ ਸ਼ਿਫਟ ਕਰਨ ਦੇ ਫੈਸਲੇ ਨੂੰ ਪੱਕੇ ਤੌਰ 'ਤੇ ਰੱਦ ਕੀਤਾ ਜਾਵੇ ਅਤੇ ਪ੍ਰਰਾਇਮਰੀ ਵਿੱਚ 1904 ਹੈਡ ਟੀਚਰਾਂ ਦੀਆਂ ਖਤਮ ਕੀਤੀਆਂ ਅਸਾਮੀਆਂ ਬਹਾਲ ਕੀਤੀਆਂ ਜਾਣ। ਪ੍ਰਰਾਇਮਰੀ ਵਿੱਚ ਪੀ.ਟੀ.ਆਈਜ ਦੀ ਨਵੀਂ ਭਰਤੀ ਕੀਤੀ ਜਾਵੇ। ਹਰੇਕ ਕਾਡਰ ਦੀਆਂ ਪੈਡਿੰਗ ਤਰੱਕੀਆਂ ਨੂੰ ਨੇਪਰੇ ਚਾੜਿਆ ਜਾਵੇ ਅਤੇ ਤਰੱਕੀ ਕੋਟੇ ਨੂੰ ਖੋਰਾ ਲਗਾਉਣਾ ਬੰਦ ਕਰਕੇ ਹਰੇਕ ਕਾਡਰ ਲਈ ਤਰੱਕੀ ਕੋਟਾ 75% ਬਰਕਰਾਰ ਰੱਖਿਆ ਜਾਵੇ। ਕੈਬਨਿਟ ਸਬ ਕਮੇਟੀ ਨਾਲ ਮਿਤੀ 05-03-2019 ਨੂੰ ਬਣੀ ਸਹਿਮਤੀ ਅਨੁਸਾਰ ਅਧਿਆਪਕ ਸੰਘਰਸ਼ਾਂ ਦੌਰਾਨ ਹੋਈਆਂ ਸਮੁੱਚੀਆਂ ਵਿਕਟੇਮਾਈਜੇਸ਼ਨਾਂ, ਦਰਜ਼ ਪੁਲਿਸ ਕੇਸ ਅਤੇ ਇਹਨਾਂ ਕਰਕੇ ਰੋਕੇ ਰੈਗੂਲਰ ਪੱਤਰ ਜਾਰੀ ਕੀਤੇ ਜਾਣ।

ਛੇਵੇਂ ਪੰਜਾਬ ਤਨਖਾਹ ਕਮਿਸ਼ਨ ਦੀ ਰਿਪੋਰਟ ਤੇ ਮਹਿੰਗਾਈ ਭੱਤੇ ਦੇ ਬਕਾਏ ਜਾਰੀ ਕਰਨ, ਕੱਚੇ ਮੁਲਾਜ਼ਮ ਪੱਕੇ ਕਰਨ ਅਤੇ ਐੱਨ.ਪੀ.ਐੱਸ. ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਪ੍ਰਣਾਲੀ ਦੀ ਬਹਾਲੀ ਦੀ ਮੰਗ ਪੂਰੀ ਕੀਤੀ ਜਾਵੇ।

ਅਧਿਆਪਕ ਆਗੂਆਂ ਨੇ ਕਿਹਾ ਕਿ ਜੇਕਰ ਅਧਿਆਪਕਾਂ ਦੀਆਂ ਮੰਗਾਂ ਨੂੰ ਮੰਨ ਕੇ ਪੂਰਾ ਨਾ ਕੀਤਾ ਅਤੇ ਇਸੇ ਤਰਾਂ ਅਧਿਆਪਕਾਂ ਦੇ ਮਾਣ ਸਨਮਾਨ ਨੂੰ ਠੇਸ ਪਹੰੁਚਾਈ ਤਾਂ ਆਉਣ ਵਾਲੇ ਦਿਨਾਂ 'ਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।

ਇਸ ਸਮੇਂ ਗੁਰਵਿਦਰ ਮਹਿਲ, ਸਵਰਨਦਾਸ ਸਿੰਘ, ਗੁਰਮੇਲ ਸਿੰਘ, ਸ਼ਿਵ ਨਰਾਇਨ, ਯੋਗੇਸ਼ ਠਾਕੁਰ, ਪੁਨੀਤ, ਪਰਮਜੀਤ ਸਿੰਘ, ਬਲਦੇਵ ਸਿੰਘ, ਗਗਨਦੀਪ ਸਿੰਘ, ਮੋਨੂੰ ਵਰਮਾ, ਬਲਦੇਵ ਸਿੰਘ, ਵਰਿੰਦਰ ਸਿੰਘ ਖਹਿਰਾ, ਸੁਰੇਸ਼ ਕੁਮਾਰ, ਇੰਦਰਜੀਤ ਸਿੰਘ, ਰਾਧੇ ਸ਼ਾਮ, ਬਲਜੀਤ ਸਿੰਘ, ਕੁਲਵੰਤ ਸਿੰਘ ਰੇਵਰਾ, ਆਕਾਸ਼ ਸੇਤੀਆ, ਦਲਬੀਰ ਸਿੰਘ, ਪ੍ਰਰੇਮ ਕੁਮਾਰ, ਦਲਜੀਤ ਕੌਰ, ਸੁਮਨ ਲਤਾ ਤੇ ਜੀਵਨਜੋਤ ਕੌਰ ਆਦਿ ਹਾਜ਼ਰ ਸਨ।