ਮਨਪ੫ੀਤ ਸਿੰਘ ਮੱਲੇਆਣਾ, ਮੋਗਾ : ਸਵਾਈਨ ਫਲੂ ਐਚ 1 ਐਨ 1 ਨਾਮ ਦੇ ਵਿਸ਼ਾਣੂ ਕਾਰਨ ਫੈਲਦਾ ਹੈ, ਜੋ ਸਾਹ ਰਾਹੀਂ ਇੱਕ ਮਨੁੱਖ ਤੋਂ ਦੂਸਰੇ ਮਨੁੱਖ ਤੱਕ ਪਹੁੰਚ ਜਾਂਦਾ ਹੈ। ਸਵਾਈਨ ਫਲੂ ਤੋਂ ਡਰਨ ਦੀ ਬਿਲਕੁਲ ਜ਼ਰੂਰਤ ਨਹੀਂ ਹੈ ਬਲਕਿ ਕੁੱਝ ਸਾਵਧਾਨੀਆਂ ਵਰਤ ਕੇ ਅਸੀਂ ਅਸਾਨੀ ਨਾਲ ਇਸ ਵਾਇਰਸ ਦੀ ਲਾਗ ਤੋਂ ਬਚ ਸਕਦੇ ਹਾਂ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਿਵਲ ਸਰਜਨ ਮੋਗਾ ਡਾ. ਅਰਵਿੰਦਰ ਸਿੰਘ ਗਿੱਲ ਨੇ ਅੱਜ ਸਿਵਲ ਹਸਪਤਾਲ ਮੋਗਾ ਵਿਖੇ ਸਵਾਈਨ ਫਲੂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪੈਂਫਲਿਟ ਅਤੇ ਫਲੈਕਸ ਰਿਲੀਜ਼ ਕਰਨ ਮੌਕੇ ਕੀਤਾ। ਇਸ ਮੌਕੇ ਉਹਨਾਂ ਨੇ ਦੱਸਿਆ ਕਿ ਸਵਾਈਨ ਫਲੂ ਤੋਂ ਡਰਨ ਦੀ ਨਹੀਂ ਬਲਕਿ ਤੁਰੰਤ ਇਲਾਜ਼ ਦੇ ਉਪਰਾਲੇ ਕਰਨ ਦੀ ਜ਼ਰੂਰਤ ਹੈ। ਇਹ ਇਕ ਵਿਸ਼ਾਣੂ ਰਾਹੀਂ ਸਾਹ ਰਾਹੀਂ ਇੱਕ ਮਨੁੱਖ ਤੋਂ ਦੂਸਰੇ ਮਨੁੱਖ ਤੱਕ ਫੈਲਦਾ ਹੈ। ਇਸ ਵਿੱਚ ਤੇਜ਼ ਬੁਖਾਰ, ਖਾਂਸੀ ਅਤੇ ਜੁਕਾਮ, ਗਲੇ ਵਿੱਚ ਦਰਦ, ਿਛੱਕਾਂ ਆਉਣੀਆਂ ਅਤੇ ਨੱਕ ਵਗਣਾ, ਸਰੀਰ ਟੁੱਟਣਾ, ਸਾਹ ਲੈਣ ਵਿੱਚ ਤਕਲੀਫ ਅਤੇ ਦਸਤ ਜਿਹੇ ਲੱਛਣ ਦਿਖਾਈ ਦਿੰਦੇ ਹਨ।

ਉਨ੍ਹਾਂ ਕਿਹਾ ਕਿ ਸਾਨੂੰ ਖੰਘਦੇ ਜਾਂ ਿਛੱਕਦੇ ਸਮੇਂ ਮੂੰਹ 'ਤੇ ਰੁਮਾਲ ਰੱਖਣਾ, ਭੀੜ ਵਾਲੀਆਂ ਥਾਵਾਂ ਤੇ ਨਾ ਜਾਣਾ, ਖੰਘ ਅਤੇ ਵਗਦੇ ਨੱਕ ਵਾਲੇ ਮਰੀਜ ਤੋਂ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖਣਾ, ਤਣਾਅ ਮੁਕਤ ਰਹਿਣਾ, ਪੂਰੀ ਨੀਂਦ ਲੈਣਾ, ਬਹੁਤ ਸਾਰਾ ਪਾਣੀ ਪੀਣਾ ਅਤੇ ਪੌਸ਼ਟਿਕ ਆਹਾਰ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਾਨੂੰ ਕਿਸੇ ਮਰੀਜ ਨਾਲ ਹੱਥ ਮਿਲਾਉਣਾ, ਗਲੇ ਮਿਲਣਾ, ਚੁੰਮਣਾ ਜਾਂ ਸਰੀਰਕ ਸੰਪਰਕ ਕਰਨਾ, ਬਾਹਰ ਖੁੱਲ੍ਹੇ ਵਿੱਚ ਨਿੱਕਲਣਾ ਅਤੇ ਬਿਨ੍ਹਾਂ ਡਾਕਟਰੀ ਜਾਂਚ ਤੋਂ ਦਵਾਈ ਵਗੈਰਾ ਨਹੀਂ ਲੈਣੀ ਚਾਹੀਦੀ। ਉਹਨਾਂ ਸਕੂਲਾਂ ਕਾਲਜਾਂ ਦੇ ਮੁਖੀਆਂ ਨੂੰ ਉਪਰੋਕਤ ਲੱਛਣਾ ਵਾਲੇ ਵਿਦਿਆਰਥੀਆਂ ਨੂੰ 5 ਤੋਂ 7 ਦਿਨ ਤੱਕ ਘਰ ਰਹਿਣ ਲਈ ਛੁੱਟੀ ਦੇਣ ਦੀ ਵੀ ਅਪੀਲ ਕੀਤੀ ਤਾਂ ਜੋ ਇਹ ਬਿਮਾਰੀ ਅੱਗੇ ਨਾ ਵਧੇ। ਉਹਨਾਂ ਦੱਸਿਆ ਕਿ ਇਸ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਜਿਲ੍ਹਾ ਐਪੀਡੀਮਾਲੋਜਿਸਟ ਡਾ. ਮੁਨੀਸ਼ ਅਰੋੜਾ ਦੀ ਅਗਵਾਈ ਵਿੱਖ ਟੀਮ ਦਾ ਗਠਨ ਕਰ ਦਿੱਤਾ ਗਿਆ ਹੈ, ਜੋ ਅਗਾਮੀ ਦਿਨਾਂ ਵਿੱਚ ਸਕੂਲਾਂ, ਕਾਲਜਾਂ ਅਤੇ ਕਮਿਊਨਿਟੀ ਮੀਟਿੰਗਾਂ ਰਾਹੀਂ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਕਰਨਗੇ।

ਇਸ ਮੌਕੇ ਉਹਨਾਂ ਦੇ ਨਾਲ ਡਾ. ਮੁਨੀਸ਼ ਅਰੋੜਾ, ਡਾ. ਨਰੇਸ਼ ਕੁਮਾਰ, ਡਾ. ਰੁਪਿੰਦਰ ਕੌਰ, ਹੈਲਥ ਸੁਪਰਵਾਈਜਰ ਮਹਿੰਦਰ ਪਾਲ ਲੂੰਬਾ, ਪਰਮਜੀਤ ਸਿੰਘ, ਰਾਕੇਸ਼ ਕੁਮਾਰ, ਕਮਲ ਸੇਠੀ, ਵੀਰਪਾਲ ਕੌਰ, ਵਪਿੰਦਰ ਸਿੰਘ, ਜੋਗਿੰਦਰ ਸਿੰਘ ਮਾਹਲਾ, ਪ੍ਰਵੀਨ ਕੁਮਾਰੀ, ਸੁਮੀਤ ਬਜਾਜ। ਮਲਕੀਤ ਸਿੰਘ ਅਤੇ ਿਛੰਦਰ ਬੀਬੀ ਆਦਿ ਹਾਜ਼ਰ ਸਨ।