ਮਨਦੀਪ ਸਿੰਘ ਝਾਂਜੀ, ਬੱਧਨੀ ਕਲਾਂ

ਮਿਉਂੂਸਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ਤੇ ਨਗਰ ਪੰਚਾਇਤ ਬੱਧਨੀ ਕਲਾਂ ਦੇ ਸਫ਼ਾਈ ਕਰਮਚਾਰੀਆਂ ਨੇ ਆਪਣੀਆਂ ਭਖ਼ਦੀਆਂ ਮੰਗਾਂ ਨੂੰ ਲੈ ਕੇ ਦੂਸਰੇ ਦਿਨ ਵੀ ਪ੍ਰਧਾਨ ਛੋਟੋ ਲਾਲ ਅਤੇ ਜ਼ਿਲ੍ਹਾ ਮੋਗਾ ਦੇ ਜਨਰਲ ਸਕੱਤਰ ਸੋਨੂੰ ਦੀ ਅਗਵਾਈ 'ਚ ਹੜਤਾਲ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਬੁਲਾਰੇ ਭੂਸ਼ਨ ਸ਼ਰਮਾਂ ਨੇ ਕਿਹਾ ਕਿ ਅਸੀ ਸਾਰੇ ਇੱਕਜੁੱਟ ਅਤੇ ਤਕੜੇ ਹੋ ਕੇ ਹੀ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾ ਸਕਦੇ ਹਾਂ। ਜਨਰਲ ਸਕੱਤਰ ਸੋਨੂੰ ਨੇ ਵੀ ਆਪਣੇ ਵਿਚਾਰ ਸਾਝੇ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਵਿਰੱਧ ਸੰਘਰਸ਼ ਹੀ ਇੱਕ ਰਾਸਤਾ ਰਹਿ ਗਿਆ ਹੈ। ਉਨਾਂ੍ਹ ਠੇਕਾ ਪ੍ਰਣਾਲੀ ਬੰਦ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਜਨਵਰੀ 2004 ਦੀ ਨਵੀਂ ਪੈਨਸ਼ਨ ਨੀਤੀ ਰੱਦ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਸਾਲਿਡ ਵੇਸਟ ਮੈਨੇਜਨੈਂਟ ਦਾ ਸਰਕਾਰੀਕਰਨ ਕਰਨ ਆਦਿ ਦੀ ਮੰਗ ਕੀਤੀ। ਇਸ ਸਮੇਂ ਇਕੱਤਰ ਹੋਏ ਮੁਲਾਜਮਾਂ ਵਲੋਂ ਸੂਬਾ ਸਰਕਾਰ ਵਿਰੱਧ ਜੰਮ ਕੇ ਨਾਅਰੇਬਾਜੀ ਵੀ ਕੀਤੀ ਗਈ। ਇਸ ਮੌਕੇ ਛੋਟੇ ਲਾਲ ਪ੍ਰਧਾਨ, ਨੀਲੂ ਰਾਜਪੂਤ ਸੀ.ਮੀਤ ਪ੍ਰਧਾਨ, ਬਲਵਿੰਦਰ ਸਿੰਘ, ਭੂਸਨ ਸ਼ਰਮਾਂ, ਜਿੰਦਰਪਾਲ, ਮੁਕੇਸ਼, ਬਬਲੀ, ਬਾਲਕ ਰਾਮ ਸਾਬਕਾ ਪ੍ਰਧਾਨ, ਰਾਹੁਲ, ਸੱਤਪਾਲ, ਰੱਤੀਰਾਮ, ਭਗਵਾਨ ਦਾਸ, ਸਨੀ, ਵਿਕਰਮ, ਸੰਜੇ, ਲਾਭ ਸਿੰਘ, ਹਰੀ ਤੇ ਬਲਰਾਮ ਆਦਿ ਹਾਜ਼ਰ ਸਨ।