ਕੈਪਸ਼ਨ : ਸੁਪਰੀਮ ਕਾਨਵੈਂਟ ਸਕੂਲ ਬਿਲਾਸਪੁਰ ਵੱਲੋਂ ਪ੍ਰਰੋਗਰੇਸਿਵ ਟੀਚਰ ਐਵਾਰਡ ਪ੍ਰਰਾਪਤ ਕਰਦੇ ਹੋਏ ਮੈਡਮ ਜਸਪ੍ਰਰੀਤ ਕੌਰ।

ਨੰਬਰ : 10 ਮੋਗਾ 17 ਪੀ

ਬਲਵਿੰਦਰ ਸਮਰਾ, ਬਿਲਾਸਪੁਰ : ਪ੍ਰਰਾਈਵੇਟ ਅਨ-ਏਡਿਡ ਸਕੂਲ ਐਸੋਸੀਏਸ਼ਨ ਪੂਸਾ ਵੱਲੋਂ ਪੰਜਾਬ ਪ੍ਰਰੋਗਰੈਸਿਵ ਟੀਚਰ ਐਵਾਰਡ ਲਈ ਬਰਨਾਲਾ ਵਿਖੇ ਇੱਕ ਪ੍ਰਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਵੱਖ-ਵੱਖ ਜ਼ਿਲਿ੍ਹਆਂ ਦੇ ਸਕੂਲਾਂ ਨੇ ਭਾਗ ਲਿਆ। ਇਸ ਪ੍ਰਰੋਗਰਾਮ ਵਿੱਚ ਵਿਜੈ ਇੰਦਰ ਸਿੰਗਲਾ (ਸਿੱਖਿਆ ਮੰਤਰੀ ਪੰਜਾਬ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਸੁਪਰੀਮ ਕੌਨਵੈਂਟ ਸਕੂਲ ਬਿਲਾਸਪੁਰ ਦੇ ਮੈਥ ਅਧਿਆਪਕ ਮੈਡਮ ਜਸਪ੍ਰਰੀਤ ਕੌਰ ਨੂੰ ਪ੍ਰਰੋਗਰੈਸਿਵ ਟੀਚਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਵਿਸ਼ੇਸ ਮੌਕੇ 'ਤੇ ਉਨ੍ਹਾਂ ਕਿਹਾ ਕਿ ਅਧਿਆਪਕ ਸਮਾਜਿਕ ਸਿਰਜਨਾ ਦਾ ਮਹੱਤਵਪੂਰਨ ਅੰਗ ਹਨ, ਉਨ੍ਹਾਂ ਨੂੰ ਦੇਸ਼ ਦੀ ਤਰੱਕੀ ਲਈ ਵੱਧ-ਚੜ੍ਹ ਕੇ ਯੋਗਦਾਨ ਦੇਣਾ ਚਾਹੀਦਾ ਹੈ ਤੇ ਪ੍ਰਚੱਲਿਤ ਵਿਕਾਰਾਂ ਤੋਂ ਆਉਣ ਵਾਲੀਆਂ ਨਸਲਾਂ ਨੂੰ ਪ੍ਰਰੇਰਿਤ ਕਰਨਾ ਚਾਹੀਦਾ ਹੈ। ਸੁਪਰੀਮ ਕਾਨਵੈਂਟ ਸਕੂਲ ਬਿਲਾਸਪੁਰ ਦੇ ਪ੍ਰਦਾਨ ਚਰਨ ਸਿੰਘ, ਚੇਅਰਮੈਨ ਯੋਗਿੰਦਰ ਪ੍ਰਸ਼ਾਦ ਸ਼ਰਮਾ ਅਤੇ ਪਿ੍ਰੰਸੀਪਲ ਸੰਦੀਪ ਕੁਮਾਰ ਨੇ ਇਸ ਐਵਾਰਡ ਲਈ ਸੁਪਰੀਮ ਕਾਨਵੈਂਟ ਸਕੂਲ ਦੇ ਸਮੁੱਚੇ ਅਧਿਆਪਕ ਵਰਗ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਹੋਰ ਪ੍ਰਰਾਪਤੀਆਂ ਕਰਨ ਤੇ ਵਿਦਿਆਰਥੀਆਂ ਨੂੰ ਸਹੀ ਸੇਧ ਦੇਣ ਲਈ ਪ੍ਰਰੇਰਿਤ ਕੀਤਾ।