ਵਕੀਲ ਮਹਿਰੋਂ/ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ

ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਤਹਿਤ ਕੋਵਿਡ-19 ਮਹਾਮਾਰੀ ਦੇ ਫੈਲਾਅ ਨੂੰ ਰੋਕਣ ਦੇ ਲਈ ਲਾਏ ਗਏ ਹਫ਼ਤਾਵਰੀ ਕਰਫਿਊ ਦੌਰਾਨ ਦੂਸਰੇ ਹਫਤੇ ਦੇ ਐਤਵਾਰ ਨੂੰ ਵੀ ਮੋਗਾ ਸ਼ਹਿਰ ਮੁਕੰਮਲ ਤੌਰ ''ਤੇ ਬੰਦ ਰਿਹਾ। ਇਸ ਤੋਂ ਪਹਿਲਾਂ ਪਹਿਲੇ ਹਫਤੇ ਦੇ ਸ਼ਨੀਵਾਰ ਅਤੇ ਐਤਵਾਰ ਨੂੰ ਵੀਕਐਂਡ ਲਾਕਡਾਊਨ ਦੌਰਾਨ ਵੀ ਸ਼ਹਿਰ ''ਚ ਦੁਕਾਨਦਾਰਾਂ ਵੱਲੋਂ ਅਪਣੀਆਂ ਦੁਕਾਨਾਂ ਤੇ ਹੋਰ ਵਪਾਰਕ ਅਦਾਰੇ ਬੰਦ ਰੱਖ ਕੇ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦਿੱਤਾ ਗਿਆ ਸੀ ਤੇ ਐਤਵਾਰ ਨੂੰ ਦੂਜੇ ਦਿਨ ਵੀ ਕੋਰੋਨਾ ਖਿਲਾਫ ਜੰਗ ਜਿੱਤਣ ਨੂੰ ਲੈ ਅਪਣੀ ਜੁੰਮੇਵਾਰੀ ਸਮਝਦਿਆਂ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਤੇ ਹੋਰ ਕਾਰੋਬਾਰੀ ਲੋਕਾਂ ਵੱਲੋਂ ਕਾਰੋਬਾਰ ਬੰਦ ਕਰਕੇ ਅਪਣੇ ਘਰਾਂ ''ਚ ਹੀ ਰਹੇ। ਸਿਰਫ ਦਵਾਈਆਂ ਆਦਿ ਜਿਹੀ ਜਰੂਰੀ ਵਸਤਾਂ ਵਾਲੀਆਂ ਦੁਕਾਨਾਂ ਹੀ ਖੁੱਲੀਆਂ ਰਹੀਆਂ। ਇਸ ਮੌਕੇ ਸੜਕਾਂ ਉਪਰ ਆਵਾਜਾਈ ਵੀ ਨਾ ਮਾਤਰ ਦੇਖਣ ਨੂੰ ਮਿਲੀ ਤੇ ਸੜਕਾਂ ''ਤੇ ਸੰਨਾਟਾ ਪਸਰਿਆ ਹੋਇਆ ਦੇਖਿਆ ਗਿਆ। ਕੋਰੋਨਾ ਸਬੰਧੀ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਇਨ ਬਿਨ ਪਾਲਣਾ ਕਰਵਾਉਣ ਲਈ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਪੂਰੀ ਤਰਾਂ੍ਹ ਮੁਸਤੈਦੀ ਦਿਖਾ ਰਿਹਾ ਹੈ ਉੱਥੇ ਹੀ ਲੋਕ ਵੀ ਲਾਕਡਾਊਨ ਦੀ ਪੂਰਨ ਤੌਰ ''ਤੇ ਪਾਲਣਾ ਕਰਦੇ ਦਿਖਾਈ ਦੇ ਰਹੇ ਹਨ। ਇਸ ਮੌਕੇ ਕਈ ਆਮ ਲੋਕਾਂ ਦੇ ਦਿਲਾਂ ਵਿੱਚ ਇਹ ਗੱਲ ਘਰ ਗਈ ਸੀ ਕਿ ਜੇਕਰ ਸਰਕਾਰ ਨੇ ਪੂਰਨ ਲਾਕਡਾਊਨ ਲਗਾ ਦਿੱਤਾ ਤਾਂ ਗ਼ਰੀਬ ਅਤੇ ਆਮ ਵਰਗ ਇਸ ਵਿਚ ਪਿਸ ਕੇ ਰਹਿ ਜਾਣਗੇ ਅਤੇ ਉਨਾਂ੍ਹ ਲਈ ਵੱਡਾ ਆਰਥਿਕ ਸੰਕਟ ਖੜਾ ਹੋ ਜਾਵੇਗਾ। ਰੋਜ਼ਾਨਾ ਦਿਹਾੜੀਦਾਰ ਦੀ ਹਾਲਤ ਹੋਰ ਵੀ ਪਤਲੀ ਹੋ ਜਾਵੇਗੀ ਤੇ ਉਨਾਂ੍ਹ ਨੂੰ ਅਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਮੁਸ਼ਕਲ ਹੋ ਜਾਵੇਗਾ। ਪਰ ਦੂਸਰੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਵੀਂਆਂ ਆਈਆਂ ਹਦਾਇਤਾਂ ਤੋਂ ਬਾਅਦ ਲੋਕਾਂ ਵੱਲੋਂ ਕਾਫੀ ਰਾਹਤ ਮਹਿਸੂਸ ਕੀਤੀ ਜਾਵੇਗੀ।

ਮਹਾਮਾਰੀ ਤੋਂ ਬਚਾਅ ਲਈ ਹਦਾਇਤਾਂ ਦੀ ਪਾਲਣਾ ਜ਼ਰੂਰੀ : ਡੀਐੱਸਪੀ

ਇਸ ਮੌਕੇ ਡੀਐਸਪੀ ਬਲਜਿੰਦਰ ਸਿੰਘ ਭੁੱਲਰ ਨਾਲ ਗੱਲ ਕੀਤੀ ਗਈ ਤਾਂ ਉਨਾਂ੍ਹ ਕਿਹਾ ਕਿ ਦੇਸ਼ ਵਿਚ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਸ਼ੁਰੂ ਹੋ ਚੁੱਕੀ ਹੈ ਜਿਸ ਨਾਲ ਕੋਰੋਨਾ ਦੇ ਕੇਸਾਂ ਵਿੱਚ ਦਿਨ ਬ ਦਿਨ ਵਾਧਾ ਹੋ ਰਿਹਾ ਹੈ ਇਸ ਮਹਾਮਾਰੀ ਤੋਂ ਬਚਣ ਲਈ ਸਾਨੂੰ ਸਾਰਿਆਂ ਨੂੰ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪੂਰਨ ਤੌਰ ਤੇ ਪਾਲਣਾ ਕਰਨੀ ਚਾਹੀਦੀ ਹੈ ਕਿਉਂਕਿ ਦੇਸ਼ ਵਿੱਚ ਜਦੋਂ ਵੀ ਕੁਦਰਤੀ ਆਫ਼ਤ ਆਈ ਹੈ ਤਾਂ ਇਸ ਦੇਸ਼ ਦੇ ਸਾਰੇ ਲੋਕਾਂ ਨੇ ਇੱਕਜੁਟ ਹੋ ਕੇ ਕੰਮ ਕੀਤਾ। ਉਨਾਂ੍ਹ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਗੈਰ ਕੰਮ ਤੋਂ ਕੋਈ ਵੀ ਆਪਣੇ ਘਰਾਂ ਤੋਂ ਬਹਾਰ ਨਾ ਨਿਕਲਣ ਅਤੇ ਨਾ ਹੀ ਬਹੁਤੇ ਭੀੜ ਵਾਲਿਆਂ ਜਗਾ ਤੇ ਜਾਣ।