ਵਕੀਲ ਮਹਿਰੋਂ, ਮੋਗਾ

ਪਿਛਲੇ ਦਿਨੀਂ ਸੁੱਖਾ ਲੰਮੇ ਕਤਲ ਕਾਂਡ 'ਚ ਡਾਲੇ ਦੇ ਚਾਰ ਨੌਜਵਾਨਾਂ ਨੂੰ ਦੋਸ਼ੀ ਦੱਸ ਕੇ ਗਿ੍ਰਫਤਾਰ ਕਰਨ ਤੋਂ ਬਾਅਦ ਪੁਲਿਸ ਹੁਣ ਆਏ ਦਿਨ ਕਿਸੇ ਨਾ ਕਿਸੇ ਨੌਜਵਾਨ ਨੂੰ ਪਿੰਡੋਂ ਗਿ੍ਫਤਾਰ ਕਰਕੇ ਲੈ ਜਾਂਦੀ ਹੈ ਤੇ ਬਦਸਲੂਕੀ ਕਰਦੀ ਹੈ। ਇਸੇ ਤਰ੍ਹਾਂ ਅੱਜ ਮਹਿਣਾ ਥਾਣੇ ਦੀ ਪੁਲਿਸ ਨੇ ਬਿਨਾਂ ਦੱਸੇ ਬੇਅੰਤ ਸਿੰਘ ਨਾਮ ਦੇ ਨੌਜਵਾਨ ਨੂੰ ਘਰੋਂ ਗਿ੍ਫਤਾਰ ਕਰਕੇ ਥਾਣੇ ਬੰਦ ਕਰ ਦਿੱਤਾ ਸੀ। ਜਿਸ ਦਾ ਨੌਜਵਾਨ ਭਾਰਤ ਸਭਾ ਨੇ ਥਾਣੇ ਪਹੁੰਚ ਕੇ ਵਿਰੋਧ ਕਰਕੇ ਨੌਜਵਾਨ ਨੂੰ ਰਿਹਾਅ ਕਰਵਾਇਆ।

ਇਸ ਮੌਕੇ ਵਫਦ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਵੀ ਸ਼ਾਮਿਲ ਸਨ। ਜਿੰਨਾਂ ਪੁਲਿਸ ਨੂੰ ਚੇਤਾਵਨੀ ਦਿੱਤੀ ਕਿ ਬੇਕਸੂਰ ਨੌਜਵਾਨਾਂ ਨੂੰ ਨਜਾਇਜ ਤੰਗ ਪੇ੍ਸ਼ਾਨ ਕਰਨ, ਥਾਣੇ ਲਿਜਾਣ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਨੌਜਵਾਨ ਭਾਰਤ ਸਭਾ ਦੇ ਇਲਾਕਾ ਕਮੇਟੀ ਮੈਂਬਰ ਸਤਨਾਮ ਸਿੰਘ ਡਾਲਾ, ਜਪਨਾਮ ਸਿੰਘ ਡਾਲਾ ਨੇ ਕਿਹਾ ਕਿ ਕੋਈ ਵੀ ਗੈਂਗਵਾਰ, ਕਤਲ ਕਾਂਡ ਪੁਲਿਸ ਪ੍ਰਸਾਸ਼ਨ ਲਈ ਵਿਆਹ ਵਰਗਾ ਕੰਮ ਹੋ ਨਿਬੜਦਾ ਹੈ। ਕਿਉਂਕਿ ਇਸ ਆੜ ਵਿੱਚ ਪੁਲਿਸ ਕਿਸੇ ਨੂੰ ਗਿ੍ਫਤਾਰ ਕਰਨ, ਕੁੱਟਮਾਰ ਕਰਨ, ਪਰਚੇ ਪਾਉਣਾ, ਪੈਸਾ ਬਣਾਉਣਾ ਆਪਣ ਅਧਿਕਾਰ ਹੀ ਸਮਝ ਬੈਠਦੀ ਹੈ। ਇਸ ਮਾਮਲੇ ਵਿੱਚ ਵੀ ਪੁਲਿਸ ਇਸ ਤਰੀਕੇ ਨਾਲ ਹੀ ਵਿਚਰ ਰਹੀ ਹੈ।

ਉਹਨਾਂ ਕਿਹਾ ਕਿ ਗੈਂਗਵਾਰ ਨੂੰ ਪੈਦਾ ਸਿਆਸਤਦਾਨ ਕਰਦੇ ਹਨ। ਗੈਂਗਸਟਰਾਂ ਨੂੰ ਵਰਤ ਕੇ ਖਤਮ ਵੀ ਸਿਆਸਤਦਾਨ ਕਰਵਾਉਂਦੇ ਹਨ। ਨੌਜਵਾਨ ਤਾਂ ਸਿਆਸਤਦਾਨਾਂ ਦੇ ਅਪਰਾਧਾਂ ਜਰੀਆ ਬਣਦੇ ਹਨ। ਉਹਨਾਂ ਕਿਹਾ ਕਿ ਇਸ ਤਰਾਂ ਦੇ ਕਤਲ ਕਾਂਡਾਂ ਵਿੱਚ ਸਿਆਸਤਦਾਨਾਂ, ਪੁਲਿਸ ਅਧਿਕਾਰੀਆਂ ਆਦਿ ਦੀ ਭਾਗੀਦਾਰੀ ਦੀ ਪੜਤਾਲ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪੁਲਿਸ ਪ੍ਰਸਾਸ਼ਨ ਪਿੰਡ ਵਿੱਚੋਂ ਚਿੱਟਾ ਖਤਮ ਖਰਨ ਲਈ ਨਸ਼ਾ ਤਸਕਰਾਂ ਨੂੰ ਗਿ੍ਫਤਾਰ ਕਰੇ ਨਾ ਕੇ ਨੌਜਵਾਨਾਂ ਨੂੰ ਤੰਗ ਪੇ੍ਸ਼ਾਨ ਕਰੇ। ਜੇਕਰ ਪੁਲਿਸ ਨੇ ਦੁਬਾਰਾ ਅਜਿਹੀ ਕਾਰਵਾਈ ਕੀਤੀ ਤਾਂ ਨੌਜਵਾਨ ਭਾਰਤ ਸਭਾ ਸਖਤ ਵਿਰੋਧ ਕਰੇਗੀ।