ਕੈਪਸ਼ਨ : ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਇੰਟਕ ਆਗੂ ਤੇ ਵਰਕਰ।

ਨੰਬਰ : 23 ਮੋਗਾ 16 ਪੀ

ਵਕੀਲ ਮਹਿਰੋਂ, ਮੋਗਾ : ਨੇਤਾ ਜੀ ਸੁਭਾਸ਼ ਚੰਦਰ ਬੋਸ ਅਜ਼ਾਦੀ ਦੇ ਚਮਕਦੇ ਸਿਤਾਰੇ ਸਨ ਅਤੇ ਮਹਾਂਨਾਇਕਾਂ ਦੇ ਨਾਇਕ ਸਨ ਜਿਨ੍ਹਾਂ ਦੇਸ਼ ਦੀ ਆਜ਼ਾਦੀ ਲਈ ਸਾਲ 1943 ਵਿਚ ਅਜ਼ਾਦ ਹਿੰਦ ਫੌਜ ਦਾ ਗਠਨ ਕਰ ਕੇ ਦੇਸ਼ ਲਈ ਅਣਥੱਕ ਅਤੇ ਬੇਮਿਸਾਲ ਸੰਘਰਸ਼ ਕੀਤਾ। ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਨੇਤਾ ਜੀ ਵੱਲੋਂ ਦਿੱਤੀ ਗਈ ਕੁਰਬਾਨੀ ਅਤੇ ਅੰਗ੍ਰੇਜਾਂ ਵਿਰੁੱਧ ਕੀਤੀ ਗਈ ਜ਼ਿਹਾਦ ਦਾ ਸਾਡਾ ਦੇਸ਼ ਸਦਾ ਰਿਣੀ ਰਹੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਲੁਧਿਆਣਾ ਰੋਡ ਤੇ ਸ਼ਹੀਦ ਭਗਤ ਸਿੰਘ ਮਾਰਕੀਟ ਨਜ਼ਦੀਕ ਰਿਕਸ਼ਾ ਸਟੈਂਡ ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ 123 ਵੇਂ ਜ਼ਨਮ ਦਿਹਾੜੇ ਤੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੇ ਕੀਤਾ।

ਇਸ ਮੌਕੇ ਇੰਟਕ ਆਗੂਆਂ ਅਤੇ ਵਰਕਰਾਂ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਚਿੱਤਰ ਤੇ ਫੁੱਲ ਮਾਲਾਵਾਂ ਅਰਪਿਤ ਕੀਤੀਆਂ ਅਤੇ ਉਨ੍ਹਾਂ ਦੀ ਦੇਸ਼ ਪ੍ਰਤੀ ਮਹਾਨ ਕੁਰਬਾਨੀ ਨੂੰ ਸਲਾਮ ਕੀਤਾ। ਇਸ ਮੌਕੇ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੇ ਖੁਲਾਸਾ ਕੀਤਾ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਇੱਕ ਮਹਾਨ ਟ੍ਰੇਡ ਯੂਨੀਅਨ ਆਗੂ ਵੀ ਰਹੇ ਸਨ ਜਿਨ੍ਹਾਂ ਸਾਲ 1928 ਤੋਂ ਲੈਕੇ 1936 ਤਕ ਲੇਬਰ ਐਸੋਸੀਏਸ਼ਨ ਜਿਸ ਨੂੰ ਹੁਣ ਟਾਟਾ ਵਰਕਰਜ ਯੂਨੀਅਨ ਕਿਹਾ ਜਾਂਦਾ ਹੈ ਦੀ ਅਗਵਾਈ ਕੀਤੀ।