ਮਨਪ੍ਰਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ : ਸਮਾਜ ਸੇਵੀ ਚੇਅਰਮੈਨ ਖਣਮੁੱਖ ਭਾਰਤੀ ਪੱਤੋ ਵੱਲੋਂ ਵਿਦਿਆਰਥੀਆਂ ਨੂੰ ਚੰਗੇ ਨੰਬਰ ਲੈ ਕੇ ਪਾਸ ਹੋਣ ਤੇ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਪੱਤੋ ਹੀਰਾ ਸਿੰਘ ਦੇ ਵਿਦਿਆਰਥੀ ਮਨਪ੍ਰਰੀਤ ਸਿੰਘ ਭੁੱਲਰ ਨੇ ਬਾਰ੍ਹਵੀਂ ਜਮਾਤ ਚੋ 92 ਫ਼ੀਸਦੀ ਅੰਕ ਲੈ ਕੇ ਪਾਸ ਹੋਣ 'ਤੇ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਸਨਾਮਨ ਕੀਤਾ। ਇਸ ਮੌਕੇ ਚੇਅਰਮੈਨ ਖਣਮੁਖ ਭਾਰਤੀ ਪੱਤੋ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਮਨਪ੍ਰਰੀਤ ਸਿੰੰਘ ਭੁੱਲਰ ਵਾਂਗ ਚੰਗੇ ਨੰਬਰ ਲੈ ਕੇ ਪਾਸ ਹੋਣ ਤੇ ਆਪਣੇ ਮਾਤਾ ਪਿਤਾ ਦਾ ਨਾਂ ਰੋਸ਼ਨ ਕਰਨ। ਇਸ ਮੌਕੇ ਅਜੀਤ ਸਿੰਘ ਭੁੱਲਰ, ਸੀਰਾ ਪ੍ਰਧਾਨ, ਗੋਲਡੀ ਪੱਤੋ, ਅਵਤਾਰ ਚੰਦ, ਕੁਲਦੀਪ ਸਿੰਘ ਨੰਬਰਦਾਰ ਤੋਂ ਇਵਾਲਾ ਪਿੰਡ ਵਾਸੀ ਹਾਜ਼ਰ ਸਨ।