ਰੱਖੜੀ ਦੀ ਥਾਂ ਗਿਫ਼ਟ 'ਚ ਦਿੱਤੀਆਂ ਦਸਤਾਰਾਂ..

ਪੰਜਾਬੀ ਜਾਗਰਣ ਵਲੋਂ ਦਸਤਾਰ ਮੁਕਾਬਲਿਆਂ ਦੀ ਕੀਤੀ ਸਹਾਰਣਾ

ਕੈਪਸ਼ਨ : ਨਿਹਾਲ ਸਿੰਘ ਵਾਲਾ ਦੇ ਇੱਕ ਪਿੰਡ ਵਿੱਚ ਆਪਣੇ ਭਰਾਵਾਂ ਨੂੰ ਰੱਖੜੀ ਦੀ ਜਗ੍ਹਾ ਦਸਤਾਰ ਦੇ ਰਹੀਆਂ ਭੈਣਾਂ।

ਨੰਬਰ : 16 ਮੋਗਾ 1 ਪੀ, 2 ਪੀ

ਮਨਪ੍ਰਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ : ਨੌਜਵਾਨਾਂ ਦੇ ਸਿਰਾਂ ਤੋਂ ਅਲੋਪ ਹੋ ਰਹੀ ਦਸਤਾਰ ਤੋਂ ਹਰ ਪੰਜਾਬੀ ਅਤੇ ਬੁੱਧੀਜੀਵੀ ਡਾਢੇ ਚਿੰਤਤ ਹਨ। ਜਿਸ ਤਰ੍ਹਾਂ ਪੰਜਾਬ ਦੇ ਨੌਜਵਾਨ ਗੱਭਰੂ ਆਪਣੇ ਸਿਰ ਤੋਂ ਦਸਤਾਰ ਅਲੋਪ ਕਰ ਰਹੇ ਹਨ, ਇੰਝ ਜਾਪਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਦਸਤਾਰ ਬਾਰੇ ਸੈਮੀਨਾਰ ਲੱਗਣੇ ਸ਼ੁਰੂ ਹੋ ਜਾਣਗੇ। ਇਸ ਤਰ੍ਹਾਂ ਹੀ ਪਿਛਲੇ ਦਿਨੀਂ ਨਿਹਾਲ ਸਿੰਘ ਵਾਲਾ ਦੇ ਇੱਕ ਨੌਜਵਾਨ ਨੇ ਜੋ ਦਸਤਾਰ ਪ੍ਰਤੀ ਕਾਫੀ ਗੰਭੀਰ ਚਿੰਤਾ ਕਰ ਰਿਹਾ ਹੈ ਨੇ ਸੋਸ਼ਲ ਮੀਡੀਆ 'ਤੇ ਪੰਜਾਬ ਦੀਆਂ ਭੈਣਾਂ ਨੰੂ ਰੱਖੜੀ ਵਾਲੇ ਦਿਨ ਆਪਣੇ ਭਰਾਵਾਂ ਨੰੂ ਦਸਤਾਰ ਦੇਣ ਦੀ ਅਪੀਲ ਕੀਤੀ ਸੀ।

ਵੀਰਵਾਰ ਨੰੂ ਰੱਖੜੀ ਵਾਲੇ ਦਿਨ ਨੌਜਵਾਨਾਂ ਦੇ ਸਿਰਾਂ ਤੋਂ ਅਲੋਪ ਹੋ ਰਹੀ ਦਸਤਾਰ ਤੋਂ ਚਿੰਤਤ ਦਿਸੀਆਂ ਭੈਣਾਂ ਨੇ ਆਪਣੇ ਭਰਾਵਾਂ ਨੂੰ ਰੱਖੜੀ ਦੀ ਥਾਂ ਦਸਤਾਰ ਦੇ ਕੇ ਖ਼ੁਸ਼ੀ ਸਾਂਝੀ ਕੀਤੀ। ਉਧਰ ਰੌਂਤਾ ਪਿੰਡ ਤੋਂ ਲੇਖਕ ਬਲਜੀਤ ਗਰੇਵਾਲ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਮੈਨੰੂ ਖ਼ੁਸ਼ੀ ਮਹਿਸੂਸ ਹੋ ਰਹੀ ਹੈ ਕਿ ਉਨ੍ਹਾਂ ਵਲੋਂ ਸੋਸ਼ਲ ਮੀਡੀਆ 'ਤੇ ਕੁਝ ਸਮਾਂ ਪਹਿਲਾਂ ਪਾਈ ਰੱਖੜੀ ਦੀ ਥਾਂ ਦਸਤਾਰ ਵਾਲੀ ਪੋਸਟ ਦਾ ਕਾਫ਼ੀ ਫਾਇਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਮੁਤਾਬਿਕ ਹਰ ਭੈਣ ਨੂੰ ਆਪਣੇ ਭਰਵਾਂ ਦੇ ਸਿਰਾਂ ਤੋਂ ਅਲੋਪ ਹੋ ਰਹੀ ਦਸਤਾਰ ਦੀ ਚਿੰਤਾ ਤਾਂ ਹੈ ਪਰ ਕੋਈ ਅੱਗੇ ਨਹੀਂ ਆ ਰਿਹਾ। ਉਨ੍ਹਾਂ ਕਿ ਮੈਨੰੂ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੈਂ ਸੋਸ਼ਲ ਮੀਡੀਆ ਰਾਹੀਂ ਇਸ ਗਭੰੀਰ ਵਿਸ਼ੇ 'ਤੇ ਪੋਸਟ ਪਾਈ ਤੇ ਇਸ ਦੇ ਕਾਫੀ ਸਾਰਥਿਕ ਸਿੱਟੇ ਨਿਕਲੇ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਪੰਜਾਬੀ ਜਾਗਰਣ ਵਲੋਂ ਵੀ ਸਤੰਬਰ ਮਹੀਨੇ 'ਚ ਦਸਤਾਰ ਮੁਕਾਬਲੇ ਕਰਵਾਏ ਜਾਣੇ ਹਨ ਜੋ ਸ਼ਲਾਘਾਯੋਗ ਕਦਮ ਹੈ। ਬਲਜੀਤ ਗਰੇਵਾਲ ਨੇ ਕਿਹਾ ਕਿ ਉਹ ਪੰਜਾਬੀ ਜਾਗਰਣ ਦੇ ਜਰੀਏ ਅੱਜ ਦੀ ਨੌਜਵਾਨ ਪੀੜ੍ਹੀ ਨੰੂ ਅਪੀਲ ਵੀ ਕਰਦਾਂ ਹਾਂ ਅਤੇ ਸੁਚੇਤ ਵੀ ਕਰਦਾ ਹਾਂ ਕਿ ਆਪਾਂ ਆਪਣੀ ਅਸਲੀ ਪਹਿਚਾਣ ਨੰੂ ਭੁੱਲ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਆਓ ਸਤੰਬਰ ਮਹੀਨੇ 'ਚ ਪੰਜਾਬੀ ਜਾਗਰਣ ਵੱਲੋਂ ਕਰਵਾਏ ਜਾ ਰਹੇ ਦਸਤਾਰ ਮੁਕਾਬਲਿਆਂ ਦਾ ਹਿੱਸਾ ਬਣੀਏ ਅਤੇ ਸਿਰਾਂ ਤੇ ਦਸਤਾਰ ਸਜਾਈਏ।

ਉਧਰ ਰਣਜੀਤ ਕੌਰ, ਸੁਖਜੀਤ ਕੌਰ, ਜਸਵਿੰਦਰ ਕੌਰ ਅਤੇ ਸੰਦੀਪ ਕੌਰ ਤੂਰ ਦਾ ਕਹਿਣਾ ਹੈ ਕਿ ਅਸੀਂ ਵੀ ਪਹਿਲਾਂ ਆਮ ਦੀ ਤਰ੍ਹਾਂ ਰੱਖੜੀ ਵਾਲੇ ਦਿਨ ਆਪਣੇ ਭਰਾਵਾਂ ਦੇ ਗੁੱਟਾਂ 'ਤੇ ਰੱਖੜੀ ਹੀ ਬਣਦੀਆਂ ਸੀ। ਪਰ ਸਾਡੇ ਭਰਾ ਬਲਜੀਤ ਗਰੇਵਾਲ ਵੱਲੋਂ ਸੋਸ਼ਲ ਮੀਡੀਆ 'ਤੇ ਪਾਈ ਦਸਤਾਰ ਦੀ ਪੋਸਟ ਨੇ ਸਾਨੂੰ ਵੀ ਰੱਖੜੀ ਵਾਲੇ ਦਿਨ ਦਸਤਾਰ ਦੇਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਚਿੰਤਾ ਜਾਹਰ ਕਰਦਿਆਂ ਹੋਰਾਂ ਭੈਣਾਂ ਨੂੰ ਵੀ ਨੌਜਵਾਨ ਭਰਾਵਾਂ ਦੇ ਸਿਰਾਂ ਦੇ ਦਸਤਾਰ ਸਜਾਉਣ ਲਈ ਕਿਹਾ। ਉਨ੍ਹਾਂ ਨਾਲ ਹੀ ਭਰਾਵਾਂ ਨੂੰ ਅਪੀਲ ਕੀਤੀ ਕਿ ਤੁਸੀ ਵੀ ਆਪਣੀਆਂ ਭੈਣਾਂ ਨੂੰ ਸਿਰਾਂ ਲਈ ਚੁੰਨੀਆਂ ਹੀ ਗਿਫ਼ਟ 'ਚ ਦੇਵੋ ਤਾਂ ਜੋ ਭੈਣਾ ਦੇ ਸਿਰਾਂ 'ਤੇ ਵੀ ਚੁੰਨੀਆਂ ਬਰਕਰਾਰ ਰਹਿਣ।