- ਮੋਗਾ ਜ਼ਿਲ੍ਹੇ ਤੋਂ 200 ਡੈਲੀਗੇਟ ਹੋਣਗੇ ਸ਼ਾਮਲ : ਵਿਜੇ ਧੀਰ

ਕੈਪਸ਼ਨ : ਸੂਬਾ ਪੱਧਰੀ ਕਾਨਫਰੰਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਟਕ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਵਿਜੇ ਧੀਰ ਤੇ ਸਾਥੀ।

ਨੰਬਰ : 15 ਮੋਗਾ 7 ਪੀ

ਵਕੀਲ ਮਹਿਰੋਂ, ਮੋਗਾ : ਕੇਂਦਰ ਦੀ ਭਾਜਪਾ ਸਰਕਾਰ ਦੀਆਂ ਮਜ਼ਦੂਰ ਮੁਲਾਜ਼ਮ ਵਿਰੋਧੀ ਨੀਤੀਆਂ ਵਿਰੁੱਧ ਪੰਜਾਬ ਪ੍ਰਦੇਸ਼ ਇੰਟਕ 21 ਦਸੰਬਰ ਨੂੰ ਅੰਮਿ੍ਤਸਰ ਵਿਖੇ ਰੇਲਵੇ ਕਲੱਬ ਬੀ ਬਲਾਕ ਨਜ਼ਦੀਕ ਗੋਬਿੰਦਗੜ੍ਹ ਫੋਰਟ ਵਿਚ ਪ੍ਰਦੇਸ਼ ਇੰਟਕ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਦੀ ਅਗਵਾਈ ਵਿਚ ਇਕ ਸੂਬਾ ਪੱਧਰੀ ਮਜ਼ਦੂਰ ਮੁਲਾਜ਼ਮ ਕਾਨਫਰੰਸ ਕਰੇਗੀ। ਇਸ ਗੱਲ ਦਾ ਪ੍ਰਗਟਾਵਾ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਅਤੇ ਪ੍ਰਦੇਸ਼ ਇੰਟਕ ਜਨਰਲ ਸਕੱਤਰ ਦਵਿੰਦਰ ਸਿੰਘ ਜੋੜਾ ਨੇ ਸਾਂਝੇ ਤੌਰ 'ਤੇ ਕਰਦਿਆਂ ਦੱਸਿਆ ਕਿ ਇਸ ਕਾਨਫਰੰਸ ਵਿੱਚ ਇੰਟਕ ਦੇ ਕੌਮੀ ਪ੍ਰਧਾਨ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਕਾਂਗਰਸ ਵਰਕਿੰਗ ਕਮੇਟੀ ਮੈਂਬਰ ਡਾਕਟਰ ਜੀ ਸੰਜੀਵਾ ਰੈਡੀ, ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਲੇਬਰ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਮੁੱਖ ਤੌਰ 'ਤੇ ਸ਼ਾਮਲ ਹੋ ਕੇ ਕਾਨਫਰੰਸ ਵਿੱਚ ਕੇਂਦਰ ਦੀ ਸਰਮਾਏਦਾਰ ਪੱਖੀ ਤੇ ਮਜ਼ਦੂਰ ਮੁਲਾਜ਼ਮ ਵਿਰੋਧੀ ਨੀਤੀਆਂ ਵਿਰੁੱਧ ਆਪਣੇ ਵਿਚਾਰ ਸਾਂਝੇ ਕਰਕੇ ਪੰਜਾਬ ਦੇ ਮਜ਼ਦੂਰਾਂ ਮੁਲਾਜ਼ਮਾਂ ਨੂੰ ਕੇਂਦਰ ਦੀ ਮੋਦੀ ਸਰਕਾਰ ਦੀਆਂ ਮਜ਼ਦੂਰਾਂ ਮੁਲਾਜ਼ਮਾਂ, ਗਰੀਬ ਵਿਰੋਧੀ ਨੀਤੀਆਂ ਵਿਰੁੱਧ ਸੰਘਰਸ਼ ਕਰਨ ਲਈ ਜੋਸ਼ ਭਰਨਗੇ। ਧੀਰ ਨੇ ਕਿਹਾ ਕਿ ਇਸ ਕਾਨਫਰੰਸ ਵਿੱਚ ਜ਼ਿਲ੍ਹਾ ਇੰਟਕ ਮੋਗਾ ਨਾਲ ਸਬੰਧਤ ਵੱਖ-ਵੱਖ ਮਜ਼ਦੂਰ ਮੁਲਾਜ਼ਮ ਯੂਨੀਅਨਾਂ ਦੇ ਲਗਭਗ 200 ਡੇਲੀਗੇਟ ਸ਼ਾਮਲ ਹੋਣਗੇ।