ਕੈਪਸ਼ਨ : ਅੱਵਲ ਆਉਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਯੁਵਕ ਸੇਵਾਵਾਂ ਸਪੋਰਟਸ ਕਲੱਬ ਦੇ ਅਹੁਦੇਦਾਰ ਤੇ ਮੈਂਬਰ।

ਨੰਬਰ : 11 ਮੋਗਾ 22 ਪੀ

ਬਲਵਿੰਦਰ ਸਮਰਾ, ਬਿਲਾਸਪੁਰ : ਅਕਾਲੀ ਕਰਤਾਰ ਸਿੰਘ ਸਟੇਡੀਅਮ ਬਿਲਾਸਪੁਰ ਵਿੱਚ ਮੁੱਖ-ਮਹਿਮਾਨ ਰਤਨ ਸਿੰਘ ਬਰਾੜ (ਐਸ.ਪੀ.ਐੱਚ) ਦੀ ਅਗਵਾਈ ਵਿੱਚ ਸਟੇਟ ਲੇਬਲ ਦੀਆਂ ਖੇਡਾਂ (ਐਸ.ਬੀ.ਐਸ.ਈ) ਵਿੱਚੋਂ ਅੱਵਲ਼ ਆਉਣ ਵਾਲਿਆਂ ਖਿਡਾਰੀਆਂ ਨੂੰ ਸਨਮਾਨ ਚਿੰਨ ਦੇ ਕੇ ਕੀਤਾ ਸਨਮਾਨਿਤ ਕੀਤਾ ਗਿਆ। ਜਿੰਨਾਂ ਵਿੱਚ ਸਿਮਰਜੀਤ ਕੌਰ 100-ਮੀਟਰ, ਨਵਜੋਤ ਕੌਰ 200 ਮੀਟਰ, ਪਰਮਵੀਰ ਕੌਰ 600 ਮੀਟਰ, ਗੁਰਪ੍ਰਰੀਤ ਕੌਰ 100 ਮੀਟਰ, ਤਿ੍ਪਤਦੀ ਸਿੰਘ-ਸ਼ਾਟਪੁੱਟ (ਕਾਂਸੀ ਮੈਡਲ) ਨੂੰ ਸਾਰੇ ਗੋਲਡ ਮੈਡਲ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਬਲਜੀਤ ਸਿੰਘ (ਸੀ.ਬੀ.ਐ.ਸੀ) ਨਾਨ ਮੈਡੀਕਲ ਗਰੁੱਪ ਨੂੰ ਵੀ ਜ਼ਿਲੇ੍ਹ ਤੋਂ ਪਹਿਲੀ ਪੁਜੀਸਨ ਲੈਣ 'ਤੇ ਸਨਮਾਨਿਤ ਕੀਤਾ ਗਿਆ।

ਇਸ ਸਮੇਂ ਐਸ.ਐਚ.ਓ ਜਸਵੰਤ ਸਿੰਘ, ਸੁਖਜਿੰਦਰ ਸਿੰਘ (ਸੀ.ਏ.) ਇੰਚਾਰਜ ਬਿਲਾਸਪੁਰ, ਸਰਪੰਚ ਬੂਟਾ ਸਿੰਘ, ਸਰਪੰਚ ਹਰਜੀਤ ਕੌਰ, ਪ੍ਰਧਾਨ ਗੁਰਮੀਤ ਸਿੰਘ, ਕੋਚ ਜਗਵੀਰ ਸਿੰਘ, ਗੁਰਦੇਵ ਸਿੰਘ (ਜੇ.ਈ,) ਮਹਿੰਦਰ ਸਿੰਘ (ਜੇ.ਈ) ਬਿੰਦਰ ਸਿੰਘ, ਜੰਟਾ ਸਿੰਘ, ਹੈਪੀ, ਪਿ੍ਰ: ਸੰਦੀਪ-ਕੁਮਾਰ, ਮਾਸਟਰ ਤੀਰਥ ਸਿੰਘ, ਮਾਸਟਰ ਕਿਰਨਜੀਤ, ਡਾ ਪੱਪੂ ਆਦਿ ਹਾਜ਼ਰ ਸਨ। ਸਟੇਜ ਦੀ ਸੇਵਾ ਹਰਦੇਵ (ਜੇ.ਈ) ਨੇ ਬਾਖੂਬੀ ਨਾਲ ਨਿਭਾਈ।