ਸਵਰਨ ਗੁਲਾਟੀ, ਮੋਗਾ : ਕਮਾਂਡੋ ਪੁਲਿਸ ਵਿਚ ਤਾਇਨਾਤ ਸਿਪਾਹੀ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ।

ਥਾਣਾ ਸਿਟੀ ਇਕ ਦੇ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ 22 ਸਾਲ ਦਾ ਮੁਨੀਸ਼ ਕੁਮਾਰ ਪੁੱਤਰ ਪ੍ਰਿਥੀ ਲਾਲ ਵਾਸੀ ਰਾਜਸਥਾਨ ਜੋਕਿ ਬਹਾਦਰਗੜ੍ਹ ਵਿਖੇ ਕਮਾਡੋ ਦੀ ਡਿਊਟੀ ਕਰਦਾ ਸੀ ਤੇ ਹੁਣ ਮੋਗਾ ਵਿਖੇ ਡਿਊਟੀ ਕਰ ਰਿਹਾ ਸੀ ਅਤੇ ਰੈਡ ਕਰਾਸ ਦੇ ਕਵਾਟਰਾ ਵਿਚ ਆਪਣੇ ਸਾਥੀਆਂ ਨਾਲ ਰਹਿ ਰਿਹਾ ਸੀ। ਉਹ ਕਲ ਆਪਣੀ ਡਿਊਟੀ ਖਤਮ ਕਰਨ ਤੋਂ ਬਾਅਦ ਰਾਤ ਨੂੰ ਰੈਡ ਕਰਾਸ ਦੇ ਕਵਾਟਰਾਂ ਵਿਚ ਸੌਂ ਗਿਆ। ਜਦ ਸਵੇਰੇ ਉਹ ਨਾ ਉਠਿਆ ਤਾਂ ਉਸ ਨੂੰ ਹਸਪਤਾਲ ਵਿਖੇ ਲੈਕੇ ਜਾਇਆ ਗਿਆ ਜਿਸ ਨੂੰ ਡਾਕਟਰਾਂ ਵਲੋਂ ਮ੍ਰਿਤਕ ਕਰਾਰ ਦੇ ਦਿੱਤਾ। ਪੁਲਿਸ ਵਲੋਂ ਇਸ ਦੀ ਸੂਚਨਾ ਉਸ ਦੇ ਪਰਿਵਾਰ ਨੂੰ ਦਿੱਤੀ ਗਈ। ਪੁਲਿਸ ਨੇ ਮ੍ਰਿਤਕ ਮੁਨੀਸ਼ ਕੁ ਮਾਰ ਦੇ ਪਿਤਾ ਦੇ ਬਿਆਨ ਲੈਕੇ ਧਾਰਾ 174 ਦੇ ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟ ਕਰਾਉਣ ਤੋਂ ਬਾਅਦ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ।

ਏਐਸ ਆਈ ਅਮਰਜੀਤ ਸਿੱਘ ਨੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਟ ਆਉਣ ਤੋਂ ਬਾਅਦ ਮੌਤ ਦੇ

ਕਾਰਨਾਂ ਦਾ ਪਤਾ ਚਲ ਸਕੇਗਾ।

Posted By: Jagjit Singh