ਸਵਰਨ ਗੁਲਾਟੀ, ਮੋਗਾ : ਲੜਕੇ ਨੂੰ ਸਿੰਗਾਪੁਰ ਭੇਜਣ ਦਾ ਝਾਂਸਾ ਦੇ ਕੇ ਉਸ ਨੂੰ 2 ਲੱਖ 25 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਪੁਲਿਸ ਨੇ ਤਿੰਨ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਐਂਟੀ ਹਿਊਮਨ ਸੈਲ ਪੁਲਿਸ ਦੇ ਇੰਚਾਰਜ ਐਸ ਆਈ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਪਿੰਡ ਚੀਮਾ ਵੱਲੋਂ ਐਸਐਸਪੀ ਮੋਗਾ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਕਿ ਉਸ ਦੇ ਲੜਕੇ ਮਨਪ੍ਰਰੀਤ ਸਿੰਘ ਨੇ ਵਿਦੇਸ਼ ਸਿੰਘਾਪੁਰ ਜਾਣਾ ਸੀ ਜਿਸ ਦੇ ਚੱਲਦਿਆਂ ਉਸ ਦੀ ਗੱਲਬਾਤ ਅੰਮਿ੍ਤਸਰ ਰੋਡ ਤੇ ਇਕ ਇਮੀਗ੍ਰੇਸ਼ਨ ਸੈਂਟਰ ਦੇ ਮਾਲਿਕ ਜਸਵਿੰਦਰ ਸਿੰਘ ਉਰਫ ਰਾਜਵੀਰ ਸਿੰਘ ਵਾਸੀ ਅਮਿ੍ਤਸਰ ਰੋਡ ਮੋਗਾ ਅਤੇ ਰਾਜ ਬਲੌਰ ਸਿੰਘ ਉਰਫ ਭੋਲਾ ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਅੰਮੀਵਾਲਾ ਅਤੇ ਬਹਾਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਮੰਝਲੀ ਨਾਲ ਹੋਈ। ਉਹਨਾਂ ਨੇ ਉਸ ਦੇ ਲੜਕੇ ਨੂੰ ਸਿੰਘਾਪੁਰ ਭੇਜਣ ਦਾ ਝਾਂਸਾ ਦੇਕੇ ਉਸ ਕੋਲੋਂ 1 ਮਾਰਚ 2019 ਤੋਂ ਲੈਕੇ 6 ਜੁਲਾਈ 2019 ਤੱਕ ਉਸ ਕੋਲੋਂ 2 ਲੱਖ 25 ਹਜਾਰ ਰੁਪਏ ਲੈ ਲਏ ਲੇਕਿਨ ਉਸ ਦੇ ਲੜਕੇ ਨੂੰ ਵਿਦੇਸ਼ ਨਹੀਂ ਭੇਜਿਆ ਤੇ ਉਸ ਨਾਲ 2 ਲੱਖ 25 ਹਜਾਰ ਰੁਪਏ ਦੀ ਠੱਗੀ ਮਾਰ ਲਈ। ਐਸ ਐਸ ਪੀ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕਰਨ ਲਈ ਡੀਐਸਪੀ (ਪੀ.ਬੀ.ਆਈ) ਸਪੈਸ਼ਲ ਕਰਾਇਮ ਮੋਗਾ ਨੂੰ ਕਰਨ ਦੇ ਆਦੇਸ਼ ਦਿੱਤੇ। ਡੀਐਸਪੀ ਵੱਲੋਂ ਕੀਤੀ ਜਾਂਚ ਪੜਤਾਲ ਦੌਰਾਨ ਸ਼ਿਕਾਇਤ ਕਰਤਾ ਵੱਲੋਂ ਲਗਾਏ ਦੋਸ਼ ਸਹੀ ਪਾਏ ਜਾਣ ਤੇ ਪੁਲਿਸ ਨੇ ਤਿੰਨਾਂ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਲੜਕੇ ਨੂੰ ਸਿੰਗਾਪੁਰ ਭੇਜਣ ਦਾ ਝਾਂਸਾ ਦੇ ਕੇ 2 ਲੱਖ 25 ਹਜ਼ਾਰ ਦੀ ਠੱਗੀ ਮਾਰਨ ਵਾਲੇ ਨਾਮਜ਼ਦ
Publish Date:Mon, 25 Jan 2021 02:22 PM (IST)

