ਮਨਪ੍ਰਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ : ਨਿਹਾਲ ਸਿੰਘ ਵਾਲਾ ਦੇ ਨਜ਼ਦੀਕ ਪਿੰਡ ਜਵਾਹਰ ਸਿੰਘ ਵਾਲਾ ਦੇ ਸਾਈਨਿੰਗ ਸਟਾਰ ਕਾਨਵੈਂਟ ਸਕੂਲ ਬੱਚਿਆਂ ਦੇ ਪੜ੍ਹਾਈ ਖੇਤਰ ਵਿਚ ਬੇਹੱਦ ਵਧੀਆ ਸੇਵਾਵਾਂ ਦੇ ਰਿਹਾ ਹੈ, ਇਸ ਸਕੂਲ ਵਿਚ ਸਲਾਨਾ ਸਮਾਗਮ ਹੋਇਆ। ਇਹ ਸਮਾਗਮ ਸਕੂਲ ਦੇ ਚੈਅਰਮੈਨ ਡਾ. ਚਮਕੌਰ ਸਿੰਘ ਰਾਮਾ ਦੀ ਅਗਵਾਈ ਵਿਚ ਹੋਇਆ।

ਇਸ ਵਿਚ ਵਿਸ਼ੇਸ਼ ਤੌਰ ਤੇ ਚੈਅਰਮੈਨ ਖਣਮੁੱਖ ਭਾਰਤੀ ਅਤੇ ਹਲਕਾ ਇੰਚਰਾਜ ਬਲਦੇਵ ਸਿੰਘ ਮਾਣੂੰਕੇ ਨੇ ਸ਼ਿਰਕਤ ਕੀਤੀ। ਇਸ ਸਮੇਂ ਸਕੂਲ ਵੱਲੋਂ ਮੈਡੀਸਨ ਮੈਨ ਰਾਜਿੰਦਰ ਸਿੰਘ ਖੋਟੇ ਜੋ ਲੋੜਵੰਦਾ ਲਈ ਫਰੀ ਦਵਾਈਆਂ ਤੇ ਖਾਣੇ ਦੀਆਂ ਸੇਵਾਵਾਂ ਨਿਭਾ ਰਹੇ ਹਨ ਨੂੰ 21 ਹਜਾਰ ਦੀਆਂ ਦਵਾਈਆਂ ਭੇਂਟ ਕੀਤੀਆਂ। ਇਸ ਮੌਕੈ ਚੈਅਰਮੈਨ ਖਣਮੁੱਖ ਭਾਰਤੀ ਨੇ ਕਿਹਾ ਕਿ ਰਾਜਿੰਦਰ ਸਿੰਘ ਖੋਟੇ ਦੀਆਂ ਸੇਵਾਵਾਂ ਬੇਹੱਦ ਸਾਨਦਾਰ ਹਨ, ਜਿਸ ਕਾਰਨ ਲੋਕਾਂ ਵੱਲੋਂ ਅਤੇ ਹਰ ਸੰਸਥਾ ਵੱਲੋਂ ਉਨ੍ਹਾਂ ਸਹਿਯੋਗ ਦਿੱਤਾ ਜਾ ਰਿਹਾ ਹੈ। ਸਕੂਲ ਚੈਅਰਮੈਨ ਡਾ. ਚਮਕੌਰ ਸਿੰਘ ਨੇ ਕਿਹਾ ਅੱਗੇ ਤੋਂ ਵੀ ਰਾਜਿੰਦਰ ਖੋਟੇ ਨੂੰ ਇਸ ਤਰ੍ਹਾਂ ਦੀਆਂ ਸੇਵਾਵਾਂ ਲਈ ਸਹਿਯੋਗ ਦਿੱਤਾ ਜਾਵੇਗਾ। ਰਾਜਿੰਦਰ ਖੋਟੇ ਨੇ ਸਕੂਲ ਦੀ ਸਮੁੱਚੀ ਮੈਨੇਜਮੈਂਟ ਦਾ ਧੰਨਵਾਦ ਕੀਤਾ।