ਪੱਤਰ ਪ੍ਰਰੇਰਕ, ਮੋਗਾ : ਐੱਸਐੱਸਪੀ ਮੋਗਾ ਧਰੂਮਨ ਐੱਚ ਨਿੰਬਾਲੇ ਵੱਲੋਂ ਮੋਗਾ ਪੁਲਿਸ ਵਿਚ ਆਪਣੀ ਡਿਊਟੀ ਨੂੰ ਵਧੀਆ ਢੰਗ ਤੇ ਇਮਾਨਦਾਰੀ ਨਾਲ ਕਰਨ ਵਾਲਿਆਂ ਕਰਮਚਾਰੀਆਂ ਨੂੰ ਸਨਮਾਨਿਤ ਕਰਕੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਉਥੇ ਨਾਲ ਹੀ ਉਨਾਂ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਵੀ ਕੀਤੀ ਜਾ ਰਹੀ ਹੈ ਜੋ ਮਹਿਕਮਾ ਪੁਲਿਸ ਦਾ ਅਕਸ ਖਰਾਬ ਕਰ ਰਹੇ ਹਨ। ਐੱਸਆਈ ਕਰਮਜੀਤ ਸਿੰਘ ਖ਼ਿਲਾਫ ਮੁਕੱਦਮਾ ਨੰਬਰ 52 ਅ/ਧ 306 ਵਾਧਾ ਜੁਰਮ 3/4 ਐੱਸਸੀ ਤੇ ਐੱਸਟੀ ਐਕਟ ਤੇ ਮੁਕੱਦਮਾ ਨੰਬਰ 118 ਮਿਤੀ ਅ/ਧ 342 ਆਈਪੀਸੀ ਥਾਣਾ ਬੱਧਨੀ ਕਲਾਂ ਰਜਿਸਟਰ ਹਨ ਐੱਸਆਈ ਕਰਮਜੀਤ ਸਿੰਘ ਦੇ ਖ਼ਿਲਾਫ਼ ਮੁਕੱਦਮੇ ਦਰਜ ਹੋਣ ਤੇ ਆਪਣੀ ਨੌਕਰੀ ਤੋਂ ਲਗਾਤਾਰ ਗ਼ੈਰਹਾਜ਼ਰ ਰਹਿਣ ਕਾਰਨ ਉਨ੍ਹਾਂ ਨੂੰ ਜਬਰੀ ਸੇਵਾ ਮੁਕਤ ਕੀਤਾ ਗਿਆ ਹੈ।