ਸਮਾਨ ਸੜਿਆ, ਤਿੰਨ ਕਰਮਚਾਰੀ ਵੀ ਝੁਲਸੇ

ਕੈਪਸ਼ਨ : ਸੁਖਮਨੀ ਸਵੀਟ ਸਟੋਰ ਦੇ ਮਾਲਕ ਨਿੰਦਰ ਸਿੰਘ ਜਾਣਕਾਰੀ ਦਿੰਦੇ ਹੋਏ।

ਨੰਬਰ : 8 ਮੋਗਾ 25 ਪੀ

ਕੈਪਸ਼ਨ : ਅੱਗ ਨਾਲ ਸੜ ਕੇ ਸੁਆਹ ਹੋਏ ਦਫ਼ਤਰ ਦੇ ਸਮਾਨ ਦੀ ਤਸਵੀਰ।

ਨੰਬਰ : 8 ਮੋਗਾ 26 ਪੀ

ਵਕੀਲ ਮਹਿਰੋਂ, ਮੋਗਾ : ਹਲਕਾ ਮੋਗਾ ਅਧੀਨ ਪੈਂਦੇ ਕਸਬਾ ਦੌਲਤਪੁਰਾ ਨੀਵਾਂ ਵਿਖੇ ਸੁਖਮਨੀ ਸਵੀਟ ਸਟੋਰ ਵਿਚ ਬਿਜਲੀ ਸ਼ਾਰਟ ਹੋਣ ਨਾਲ ਅੱਗ ਲੱਗ ਗਈ। ਜਿਸ ਨਾਲ ਸਟੋਰ ਅੰਦਰ ਖੜੀ ਗੱਡੀ ਤੇ ਮਠਿਆਈ ਤਿਆਰ ਕਰਨ ਵਾਲਾ ਸਾਰਾ ਸਮਾਨ ਸੜ ਕੇ ਸੁਆਹ ਗਿਆ ਅਤੇ ਤਿੰਨ ਵਿਅਕਤੀ ਅੱਗ ਦੀ ਲਪੇਟ ਵਿਚ ਆ ਗਏ ਜਿੰਨਾਂ ਨੂੰ ਸਰਕਾਰੀ ਹਸਪਤਾਲ ਮੋਗਾ ਵਿਖੇ ਦਾਖਲ ਕਰਵਾਉਣਾ ਪਿਆ।

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੁਖਮਨੀ ਸਵੀਟ ਸਟੋਰ ਦੇ ਮਾਲਕ ਨਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ ਸਾਢੇ ਦਸ ਵਜੇ ਜਦੋਂ ਸਾਡੇ ਕਾਮੇ ਸਟੋਰ ਵਿਚ ਪਏ ਸਮਾਨ ਨੂੰ ਕੱਢਣ ਲੱਗੇ ਤਾਂ ਅਚਾਨਕ ਬਿਜਲੀ ਸ਼ਾਰਟ ਦੇ ਕਾਰਨ ਅੱਗ ਲੱਗ ਗਈ, ਜਿਸ 'ਤੇ ਫਾਇਰ ਬਿ੍ਗੇਡ ਦੀ ਗੱਡੀ ਦੀ ਮਦਦ ਨਾਲ ਕਾਬੂ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਅੱਗ ਦੀ ਲਪੇਟ ਨਾਲ ਤਿੰਨ ਵਿਅਕਤੀ ਕਮਲੇਸ ਕੁਮਾਰ, ਪਵਨ ਕੁਮਾਰ ਆਦਿ ਬੁਰੀ ਤਰ੍ਹਾਂ ਝੁਲਸ ਗਏ ਜਿੰਨਾਂ ਦਾ ਇਲਾਜ ਚੱਲ ਰਿਹਾ ਹੈ।