ਵਕੀਲ ਮਹਿਰੋਂ, ਮੋਗਾ : ਰਾਸ਼ਟਰੀ ਪ੍ਰਦੂਸ਼ਣ ਕੰਟਰੋਲ ਦਿਵਸ ਭਾਰਤ ਵਿਚ ਹਰ ਸਾਲ 2 ਦਸੰਬਰ ਨੂੰ ਮਨਾਇਆ ਜਾਂਦਾ ਹੈ, ਕਿਉਂਕਿ ਭੋਪਾਲ ਗੈਸ ਤ੍ਰਾਸਦੀ 2 ਦਸੰਬਰ 1984 ਨੂੰ ਵਾਪਰੀ ਸੀ ਤਾਂ ਜੋ ਇਸ ਤਬਾਹੀ ਵਿਚ ਆਪਣੀਆਂ ਜਾਨਾਂ ਗੁਆਉਣ ਵਾਲਿਆਂ ਨੂੰ ਸਨਮਾਨ ਅਤੇ ਸ਼ਰਧਾਂਜਲੀ ਭੇਟ ਕੀਤੀ ਜਾ ਸਕੇ। ਐੱਸਐੱਫਸੀ ਪਬਲਿਕ ਸਕੂਲ ਫਤਿਹਗੜ੍ਹ ਕੋਰੋਟਾਣਾ/ਜਲਾਲਾਬਾਦ ਨੇ ਭੋਪਾਲ ਵਿਚ ਵਿਦਿਆਰਥੀਆਂ ਨੇ ਭਾਸ਼ਣ ਅਤੇ ਮਾਡਲ ਰਾਹੀਂ ਪ੍ਰਦੂਸ਼ਣ ਨੂੰ ਰੋਕਣ ਅਤੇ ਜਾਗਰੂਕਤਾ ਫੈਲਾਉਣ ਦੀ ਕੋਸ਼ਿਸ਼ ਕੀਤੀ।

ਇਸ ਹਾਦਸੇ ਵਿਚ ਜਾਨਾਂ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਵਿਦਿਆਰਥੀਆਂ ਨੇ ਮਾਡਲ ਰਾਹੀਂ ਵੱਧ ਰਹੇ ਪ੍ਰਦੂਸ਼ਣ ਕਾਰਨ ਜਲਵਾਯੂ ਪਰਿਵਰਤਨ ਅਤੇ ਧਰਤੀ ਦੇ ਵੱਧ ਰਹੇ ਤਾਪਮਾਨ ਵਰਗੇ ਵਿਸ਼ਿਆਂ ਬਾਰੇ ਦੱਸਿਆ ਅਤੇ ਕਿਹਾ ਕਿ ਛੋਟੇ-ਛੋਟੇ ਉਪਾਅ ਕਰ ਕੇ ਅਸੀਂ ਪ੍ਰਦੂਸ਼ਣ ਨੂੰ ਰੋਕਣ ਵਿਚ ਅਹਿਮ ਭੂਮਿਕਾ ਨਿਭਾ ਸਕਦੇ ਹਾਂ। ਸਕੂਲ ਦੇ ਡਾਇਰੈਕਟਰ ਅਭਿਸ਼ੇਕ ਜਿੰਦਲ ਅਤੇ ਪਿ੍ਰੰਸੀਪਲ ਸ਼ੀਨਮ ਜਿੰਦਲ ਨੇ ਦੱਸਿਆ ਕਿ ਪ੍ਰਦੂਸ਼ਣ ਦੀ ਸਥਿਤੀ ਦਿਨੋਂ-ਦਿਨ ਚਿੰਤਾਜਨਕ ਹੁੰਦੀ ਜਾ ਰਹੀ ਹੈ, ਇਸ ਦੇ ਲਈ ਸਰਕਾਰ ਨੂੰ ਵੱਡੀ ਪੱਧਰ 'ਤੇ ਯੋਜਨਾਬੰਦੀ ਕਰਨੀ ਪਵੇਗੀ ਅਤੇ ਸਾਨੂੰ ਇਸ ਕੰਮ ਵਿਚ ਉਨ੍ਹਾਂ ਦਾ ਸਾਥ ਦੇਣਾ ਹੋਵੇਗਾ। ਜੇਕਰ ਸਮੇਂ ਸਿਰ ਇਸ ਸਮੱਸਿਆ 'ਤੇ ਕਾਬੂ ਨਾ ਪਾਇਆ ਗਿਆ ਤਾਂ ਆਉਣ ਵਾਲੇ ਸਮੇਂ 'ਚ ਇਹ ਸਮੱਸਿਆ ਗੰਭੀਰ ਰੂਪ ਧਾਰਨ ਕਰੇਗੀ ਅਤੇ ਦੁਨੀਆ ਲਈ ਸਾਹ ਲੈਣਾ ਵੀ ਅੌਖਾ ਹੋ ਜਾਵੇਗਾ।