ਕੈਪਸ਼ਨ-ਆਈਐੱਸਐੱਫ ਕਾਲਜ ਆਫ ਫਾਰਮੇਸੀ 'ਚ ਬਡੀ ਗਰੁੱਪ ਵਲੋਂ ਕਰਵਾਏ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਡਾਇਰੈਕਟਰ ਡਾ. ਜੀਡੀ ਗੁਪਤਾ ਤੇ ਹਾਜ਼ਰ ਫੈਕਲਟੀ ਸਟਾਫ ਤੇ ਵਿਦਿਆਰਥੀ।

ਨੰਬਰ : 15 ਮੋਗਾ 2 ਪੀ

ਵਕੀਲ ਮਹਿਰੋਂ, ਮੋਗਾ : ਸੂਬੇ ਦੀ ਪ੍ਰਮੁੱਖ ਸੰਸਥਾ ਆਈ.ਐਸ.ਐਫ. ਕਾਲਜ ਆਫ ਫਾਰਮੇਸੀ ਵਿੱਚ ਬਡੀ ਗਰੁੱਪ ਵੱਲੋਂ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ 100 ਦੇ ਕਰੀਬ ਵਿਦਿਆਰਥੀ ਤੇ 10 ਫੈਕਲਟੀ ਸਟਾਫ ਨੇ ਹਿੱਸਾ ਲਿਆ। ਇਸ ਦੌਰਾਨ ਬਡੀ ਗਰੁੱਪ ਦੇ ਕੋਆਡੀਨੇਟਰ ਗੁਰਮੀਤ ਸਿੰਘ ਨੇ ਸਮਾਗਮ ਵਿੱਚ ਮੁੱਖ ਮਹਿਮਾਨ ਸੰਸਥਾ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਪ੍ਰਧਾਨ ਸੁਸਾਇਟੀ ਆਫ ਫਾਰਮਾਸਿਉਟਿਕਲ ਐਜੂਕੇਸ਼ਨ ਤੇ ਰਿਸਰਚ ਦਾ ਸੁਆਗਤ ਕੀਤਾ ਅਤੇ ਬਡੀ ਗਰੁੱਪ ਦੇ ਵੱਲੋਂ ਸੰਸਥਾ ਵਿੱਚ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ।

ਡਾ. ਜੀ.ਡੀ. ਗੁਪਤਾ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਦੱਸਿਆ ਕਿ ਬਡੀ ਗਰੁੱਪ ਦਾ ਮੁੱਖ ਮੰਤਵ ਨਾ ਕੇਵਲ ਖੁਦ ਨੂੰ ਬੁਰਾਈਆਂ ਤੋਂ ਦੂਰ ਰੱਖਣਾ ਹੈ, ਬਲਕਿ ਆਪਣੇ ਚਾਰੋ ਪਾਸੇ ਅਤੇ ਜੋ ਵੀ ਲੋਕ ਹਨ ਉਨ੍ਹਾਂ ਨੂੰ ਇਸ ਵਿਸ਼ੇ ਨਾਲ ਗੱਲਬਾਤ ਕਰਕੇ ਸਮਾਜ ਦੇ ਬਾਰੇ ਵਿੱਚ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਇਸ ਮੌਕੇ 'ਤੇ ਡਾ. ਸੁਖਬੀਰ ਕੌਰ, ਡਾ. ਪੂਜਾ ਚਾਵਲਾ, ਡੇਜੀ ਅਰੋੜਾ, ਤਨਮੇ, ਸ਼ੈਲੀ ਪਠਾਨੀਆ, ਯੁਵਦੀਪ ਸਿੰਘ ਆਦਿ ਪ੍ਰੋਫੈਸਰਾਂ ਨੇ ਬਡੀ ਗਰੁਪ ਵੱਲੋਂ ਕਰਵਾਏ ਸੈਮੀਨਾਰ ਦੀ ਸ਼ਲਾਘਾ ਕੀਤੀ।