ਕੈਪਸ਼ਨ : ਸੈਮੀਨਾਰ ਦੌਰਾਨ ਹਰੀਸ ਚਾਵਲਾ ਨੂੰ ਸਨਮਾਨਿਤ ਕਰਦੇ ਹੋਏ ਕਾਲਜ ਦੇ ਪ੍ਰਬੰਧਕ।

ਨੰਬਰ : 6 ਮੋਗਾ 23 ਪੀ

ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਦੇਸ਼ ਭਗਤ ਕਾਲਜ ਮੋਗਾ ਵਿਖੇ ਆਈਟੀ ਵਿਭਾਗ ਦੁਆਰਾ ਇਕ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦਾ ਵਿਸ਼ਾ ਡਿਜੀਟਲ ਮਾਰਕਟਿੰਗ ਐਂਡ ਲੇਟੈਸਟ ਟੈਕਨਾਲੋਜੀ ਸੀ। ਇਸ ਵਿਸ਼ੇ 'ਤੇ ਜਾਣਕਾਰੀ ਦੇਣ ਲਈ ਕੰਪਨੀ ਦੇ ਆਈਟੀ ਮੈਨੇਜਰ ਹਰੀਸ ਚਾਵਲਾ ਵਿਸ਼ੇਸ਼ ਤੌਰ 'ਤੇ ਪਹੁੰਚੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਈਟੀ ਦੀਆਂ ਨਵੀਆਂ ਟੈਕਨੋਲਜੀ ਦੀ ਜਾਣਕਾਰੀ ਦਿੱਤੀ। ਵਿਦਿਆਰਥੀਆਂ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ ਗਏ। ਇਸ ਪਿੱਛੋਂ ਕਾਲਜ ਵੱਲੋਂ ਹਰੀਸ ਚਾਵਲਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਕਾਲਜ ਦੇ ਪ੍ਰਧਾਨ ਅਸ਼ੋਕ ਗੁੱਪਤਾ, ਜਰਨਲ ਸੈਕਟਰੀ ਗੁਰਦੇਵ ਸਿੰਘ, ਡਾਇਰੈਕਟਰ ਦਵਿੰਦਰਪਾਲ ਸਿੰਘ, ਡਾਇਰੈਕਟਰ ਮਿ: ਗੌਰਵ ਗੁੱਪਤਾ, ਡਾਇਰੈਕਟਰ ਮਿ: ਅਨੁਜ ਗੁੱਪਤਾ, ਪਿ੍ਰੰਸੀਪਲ ਡਾ: ਸਵਰਨਜੀਤ ਸਿੰਘ ਨੇ ਵਿਭਾਗ ਦੁਆਰਾ ਵਿਦਿਆਰਥੀਆਂ ਲਈ ਕਰਵਾਏ ਗਏ ਸੈਮੀਨਾਰ ਦੀ ਸ਼ਲਾਘਾ ਕੀਤੀ।