ਵਕੀਲ ਮਹਿਰੋਂ, ਮੋਗਾ : ਆਈਐੱਸਐੱਫ ਕਾਲਜ ਆਫ ਫਾਰਮੇਸੀ ਵਿਖੇ ਪੜ੍ਹਾਈ ਕਰਦੇ ਦੋ ਵਿਦਿਆਰਥੀਆਂ ਦਾ ਵੱਖ-ਵੱਖ ਕੰਪਨੀਆਂ ਵਿਖੇ ਨੌਕਰੀ ਲਈ ਚੋਣ ਹੋਈ ਹੈ। ਸੰਸਥਾ ਦੇ ਪਲੇਸਮੈਂਟ ਸੈੱਲ ਦੇ ਕੋਆਡੀਨੇਟਰ ਡਾ. ਭੁਪਿੰਦਰ ਸਿੰਘ ਨੇ ਦੱਸਿਆ ਕਿ ਐੱਮ ਫਾਰਮੇਸੀ ਫਾਰਮਾਸਿਊਟਿਕਸ ਦੀ ਵਿਦਿਆਰਥਣ ਸ਼ਿਪਰਾ ਸ਼ੁਕਲਾ ਦਾ ਕੇਅਰਸ ਲੈਬੋਟਰੀਜ਼ ਪ੍ਰਰਾਈਵੇਟ ਲਿਮਟਿਡ ਕਰਨਾਲ ਵਿਖੇ ਰਿਸਰਚ ਅਤੇ ਡਿਵੈਲਪਮੈਂਟ ਦੇ ਅੁਹਦੇ ਅਤੇ ਬੀ ਫਾਰਮੇਸੀ ਦੇ ਵਿਦਿਆਰਥੀ ਅਲੋਕ ਝਾ. ਦਾ ਹਿਮਾਲਿਆ ਵੈਲਨੈੱਸ ਕੰਪਨੀ ਵਿਚ ਮੈਡੀਕਲ ਰਿਪੇ੍ਜੇਂਟਿਵ ਦੇ ਅੁਹਦੇ 'ਤੇ ਨੌਕਰੀ ਲਈ ਚੋਣ ਹੋਈ ਹੈ।

ਉਨ੍ਹਾਂ ਦੱਸਿਆ ਕਿ ਸੰਸਥਾ ਵਿਦਿਆਰਥੀਆਂ ਦੀ ਚੋਣ ਦੀ ਪ੍ਰਕਿਰਿਆ ਬਹੁਤ ਤੇਜ਼ੀ ਨਾਲ ਕੰਮ ਕਰ ਰਹੀ ਹੈ। ਜਿਸ ਤਹਿਤ ਵਿਦਿਆਰਥੀਆਂ ਦੀ ਚੰਗੀ ਕੰਪਨੀਆਂ ਵਿਚ ਪਲੇਸਮੈਂਟ ਹੋ ਰਹੀ ਹੈ। ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸੈਕਟਰੀ ਇੰਜੀ. ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀਡੀ ਗੁਪਤਾ, ਵਾਈਸ ਪਿੰ੍ਸੀਪਲ ਡਾ. ਆਰਕੇ ਨਾਰੰਗ ਅਤੇ ਸਮੂਹ ਫੈਕਲਟੀ ਸਟਾਫ ਨੇ ਨੌਕਰੀ ਵਿਚ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।