ਮਨਦੀਪ ਸਿੰਘ ਝਾਂਜੀ, ਬੱਧਨੀ ਕਲਾਂ

ਵਿਸ਼ਵ ਪ੍ਰਸਿੱਧ ਧਾਰਮਿਕ ਤੇ ਸਮਾਜ-ਸੇਵੀ ਸੰਸਥਾ ਦਰਬਾਰ ਸੰਪਰਦਾਇ ਲੋਪੋ ਵੱਲੋਂ ਸੰਸਥਾ ਦੇ ਮੌਜੂਦਾ ਮੁਖੀ ਸੰਤ ਜਗਜੀਤ ਸਿੰਘ ਲੋਪੋ ਦੀ ਅਗਵਾਈ ਵਿਚ ਸੰਤ ਮਿੱਤ ਸਿੰਘ ਦੀ 71ਵੀਂ ਤੇ ਸੰਤ ਜ਼ੋਰਾ ਸਿੰਘ ਦੀ 16ਵੀਂ ਬਰਸੀ ਸਬੰਧੀ ਵੱਡੀ ਪੱਧਰ ਉਪਰ ਮਨਾਏ ਜਾ ਰਹੇ ਬਰਸੀ ਸਮਾਗਮਾਂ ਸਬੰਧੀ ਦਰਬਾਰ ਆਸ਼ਰਮ ਲੋਪੋ ਵਿਖੇ ਅਖੰਡ ਪਾਠਾਂ ਦੀ ਚੌਥੀ ਲੜੀ ਆਰੰਭ ਕੀਤੀ ਗਈ। ਲੜੀ ਦੇ ਭੋਗ 28 ਦਸੰਬਰ ਦਿਨ ਐਤਵਾਰ ਨੂੰ ਪਾਏ ਜਾਣਗੇ। ਇਸੇ ਦਿਨ ਪੰਜਵੀਂ ਲੜੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਜਾਣਗੇ, ਜਿੰਨਾਂ ਦੇ ਭੋਗ 30 ਦਸੰਬਰ ਦਿਨ ਮੰਗਲਵਾਰ ਨੂੰ ਪਾਏ ਜਾਣਗੇ। ਇਸ ਮੌਕੇ ਸੰਤ ਜਗਜੀਤ ਸਿੰਘ ਲੋਪੋਂ ਨੇ ਸੰਤ ਮਿੱਤ ਸਿੰਘ ਮਹਾਰਾਜ ਤੇ ਸੰਤ ਜ਼ੋਰਾ ਸਿੰਘ ਮਹਾਰਾਜ ਲੋਪੋ ਵਾਲਿਆਂ ਦੇ ਬਰਸੀ ਸਮਾਗਮਾਂ ਵਿੱਚ ਸੰਗਤਾਂ ਨੂੰ ਹੁਮ-ਹੁਮਾਂ ਕੇ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਭਗੀਰਥ ਸਿੰਘ ਲੋਪੋਂ, ਜਥੇਦਾਰ ਸੁਖਚੈਨ ਸਿੰਘ , ਜਥੇਦਾਰ ਅਮਰਜੀਤ ਸਿੰਘ, ਹੈੱਡ ਗੰ੍ਥੀ ਪਾਲਾ ਸਿੰਘ, ਪਰਮਜੀਤ ਸਿੰਘ ਖਾਨਪੁਰ, ਰਜਿੰਦਰ ਸਿੰਘ ਜਗਰਾਓਂ, ਪਰਮਜੀਤ ਸਿੰਘ ਸੁਧਾਰ, ਜਗਦੇਵ ਸਿੰਘ ਭਨੌਹੜ, ਪਰਮਜੀਤ ਸਿੰਘ ਬੁੱਟਰ, ਭਾਗ ਸਿੰਘ ਜਗਰਾਓਂ, ਕੈਪਟਨ ਨੱਥਾ ਸਿੰਘ, ਜਸਵਿੰਦਰ ਸਿੰਘ ਜਗਰਾਓਂ, ਪਰਮਜੀਤ ਸਿੰਘ ਕਲਾਲ ਮਾਜਰਾ, ਜਥੇਦਾਰ ਬਾਬੂ ਸਿੰਘ, ਗੁਰਬਚਨ ਸਿੰਘ ਜਗਰਾਉਂ, ਗੁਰਪ੍ਰਰੀਤ ਸਿੰਘ ਮੋਗਾ, ਬਿੱਕਰ ਸਿੰਘ ਜਗਰਾਓਂ, ਸਤਨਾਮ ਸਿੰਘ ਜਗਰਾਓਂ, ਮੰਗਤ ਸਿੰਘ ਜਗਰਾਓਂ, ਗੁਰਜੰਟ ਸਿੰਘ , ਸੋਹਨ ਸਿੰਘ, ਜਗਰਾਓਂ, ਜੀਰਾ, ਲੋਪੋ, ਮੋਗਾ, ਦੋਲੋ ਕਲਾਂ ਆਦਿ ਪਿੰਡਾਂ ਦੀ ਸੰਗਤ ਦੇ ਪਰਿਵਾਰਾਂ ਤੇ ਦੇਸ਼ ਵਿਦੇਸ਼ ਸਮੇਤ ਪੰਜਾਬ ਭਰ ਦੀਆਂ ਸੰਗਤ ਵੱਲੋਂ ਬਰਸੀ ਸਮਾਗਮਾਂ 'ਚ ਵੱਧ ਚੜ੍ਹ ਕੇ ਹਿੱਸਾ ਲਿਆ ਜਾ ਰਿਹਾ ਹੈ।