ਜਗਰਾਜ ਸਿੰਘ ਸੰਘਾ, ਮੋਗਾ : ਮੌਨਸੂਨ ਦੀ ਦੂਸਰੀ ਦਸਤਕ ਨੇ ਜ਼ਿਲ੍ਹਾ ਦੇ ਕਿਸਾਨਾਂ ਤੇ ਮਜ਼ਦੂਰਾਂ ਦੇ ਚੇਹਰਿਆਂ 'ਤੇ ਮੁਸਕਰਾਹਟ ਲਿਆਂਦੀ ਹੈ। ਇਸ ਸਬੰਧੀ ਪਿੰਡ ਸਿੰਘਾਂਵਾਲਾ ਦੇ ਕਿਸਾਨ ਗੂਇੱਕ ਗਿੱਲ ਤੇ ਜਗਤਾਰ ਸਿੰਘ ਤਾਰੀ, ਪਿੰਡ ਦੁਸਾਂਝ ਦੇ ਕਿਸਾਨ ਰਣਜੀਤ ਸਿੰਘ ਗੋਰਖਾ ਤੇ ਗੁਰਮੇਲ ਸਿੰਘ ਗੇਲਾ, ਮਨਪ੍ਰਰੀਤ ਸੰਘਾ, ਬਲਜਿੰਦਰ ਸੰਘਾ ਅਤੇ ਖੇਤ ਮਜ਼ਦੂਰਾਂ ਬਿੱਲੂ ਮੈਂਬਰ ਦੁਸਾਂਝ ਤੇ ਹਾਕਮ ਤਲਵੰਡੀ ਨੇ ਦੱਸਿਆ ਕਿ ਬੀਤੇ ਦਿਨੀਂ ਜ਼ਿਲ੍ਹੇ 'ਚ ਹੋਈ ਹਲਕੀ ਬਾਰਿਸ਼ ਨੇ ਜਿੱਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਹੈ, ਉੱਥੇ ਇਸ ਬਾਰਿਸ਼ ਨਾਲ ਰਹਿੰਦੇ ਝੋਨੇ ਦੀ ਲਵਾਈ ਵੀ ਲਗਪਗ ਮੁਕੰਮਲ ਹੋ ਜਾਵੇਗੀ।

ਬਾਰਿਸ਼ ਨਾਲ ਝੋਨੇ ਦੇ ਖੇਤਾਂ ਵਿਚ ਵਾਧਾ ਹੋਣਾ ਸੁਭਾਵਿਕ ਹੈ। ਕਿਸਾਨਾਂ ਦੇ ਨਾਲ-ਨਾਲ ਮਜ਼ਦੂਰਾਂ ਦੀ ਕਮਾਈ ਵਿਚ ਵੀ ਵਾਧਾ ਹੋਵੇਗਾ। ਬਿਹਾਰ ਤੋਂ ਆਏ ਮਜ਼ਦੂਰਾਂ ਸੁਨੀਲ ਸੇਠੀ, ਰਾਮ ਚੰਦ ਟੋਲਵ ਤੇ ਪਿੰਡ ਦੁਸਾਂਝ ਦੇ ਖੇਤ ਮਜ਼ਦੂਰਾਂ ਗੁਰਦੀਪ ਆਦਿ ਨੇ ਦੱਸਿਆ ਕਿ ਇਸ ਬਾਰਿਸ਼ ਨਾਲ ਉਨ੍ਹਾਂ ਨੂੰ ਗਰਮੀ ਦੀ ਗਰਮ ਹਵਾ ਹੁੰਮਸ ਤੋਂ ਰਾਹਤ ਮਿਲੀ ਹੈ, ਪਰ ਉਹ ਝੋਨੇ ਦੀ ਲਵਾਈ ਵਿਚ ਵਾਧੇ ਦੀ ਮੰਗ ਕਰਦੇ ਹਨ।