ਕੈਪਸ਼ਨ-ਜੇਤੂਆਂ ਨੂੰ ਸਨਮਾਨਿਤ ਕਰਦੇ ਹੋਏ ਡਾ. ਵਾਈਕੇ ਗੁਪਤਾ, ਡਾ. ਐੱਸਐੱਲ ਨਾਸਾ ਤੇ ਹੋਰ।

ਨੰਬਰ : 17 ਮੋਗਾ 13 ਪੀ

ਵਕੀਲ ਮਹਿਰੋਂ, ਮੋਗਾ : ਸੂਬੇ ਦੀ ਪ੍ਰਮੁੱਖ ਸੰਸਥਾ ਆਈ.ਐਸ.ਐਫ ਕਾਲਜ ਆਫ ਫਾਰਮੇਸੀ 'ਚ ਰਾਸ਼ਟਰੀ ਪੱਧਰ ਦੀ ਕਰਵਾਈ ਕਾਨਫਰੰਸ ਦੌਰਾਨ ਕਈ ਸੂਬਿਆਂ ਤੋਂ ਆਏ ਵਿਦਿਆਰਥੀਆਂ ਨੇ ਈ-ਪੋਸਟਰ ਪ੍ਰਰੈਜਨਟੇਂਸ਼ਨ 'ਚ ਹਿੱਸਾ ਲਿਆ। ਸੰਸਥਾ ਦੇ ਡਾਇਰੈਕਟਰ ਡਾ. ਜੀਡੀ ਗੁਪਤਾ ਨੇ ਦੱਸਿਆ ਕਿ 250 ਤੋਂ ਵੱਧ ਵਿਦਿਆਰਥੀਆਂ ਨੇ ਆਪਣੇ ਸ਼ੋਧ ਪੱਤਰਾਂ ਨੂੰ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਫਾਰਮਾਸਿਓਟਿਕਸ 'ਚ ਆਈ.ਐਸ.ਐਫ ਕਾਲਜ ਆਫ ਫਾਰਮੇਸੀ ਦੇ ਸਾਕਿਤ ਪਾਠਕ ਨੇ ਪਹਿਲਾ, ਸੁਪ੍ਰਰੀਤਮ ਨੇ ਦੂਜਾ, ਮੀਨਾਕਸ਼ੀ ਮਹਾਜਨ ਤੇ ਅਜਮੇਰ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਤੀਜਾ ਸਥਾਨ ਹਾਸਿਲ ਕੀਤਾ। ਫਾਰਮਾਸਿਓਟਿਕਸ ਕੈਮਿਸਟਰੀ ਵਿੱਚ ਆਈ.ਐਸ.ਐਫ ਕਾਲਜ ਦੇ ਸ਼ੁਭਮ ਨੇ ਪਹਿਲਾ, ਮਿਰਨਮੋਮ ਸਰਕਾਰ ਨੇ ਦੂਜਾ ਤੇ ਪੂਜਾ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਪ੍ਰਕਾਰ ਫਾਰਮਾਕੋਲਾਜੀ ਵਿੱਚ ਆਈ.ਐਸ.ਐਫ ਕਾਲਜ ਦੇ ਅਕਾਂਸ਼ ਗੋਇਲ ਨੇ ਪਹਿਲਾ, ਮਇੰਕ ਪਟੇਲ ਤੇ ਰਾਜ ਸ਼੍ਰੀਮਾਨੀ ਅਮੇਠੀ ਯੂਨੀਵਰਸਿਟੀ ਨੇ ਦੂਜਾ ਅਤੇ ਆਈ.ਐਸ.ਐਫ. ਕਾਲਜ ਦੇ ਰਿਸ਼ਭ ਖਹਿਰਾ ਤੇ ਅੰਵਤਿਕਾ ਅਮੇਠੀ ਯੂਨੀਵਰਸਿਟੀ ਨੋਇਡਾ ਨੇ ਤੀਜਾ ਸਥਾਨ ਹਾਸਲ ਕੀਤਾ। ਫਾਰਮਾਕੋਗਨੋਸੀ ਵਿੱਚ ਆਈ.ਐਸ.ਐਫ ਕਾਲਜ ਦੇ ਜੈਸ਼੍ਰੀ ਮਹੰਤੀ ਨੇ ਪਹਿਲਾ, ਆਕਾਂਸ਼ ਨੇ ਦੂਜਾ, ਸੋਇਲ ਅਹਿਮਦ ਤੇ ਰਾਖੀ ਕੁਮਾਰੀ ਨੇ ਤੀਜਾ ਸਤਾਨ ਹਾਸਲ ਕੀਤਾ। ਫਾਰਮਾਸਿਓਟਿਕਸ ਐਨਾਲਿਸਿਸ ਤੇ ਕੁਆਲਿਟੀ ਕੰਟ੍ਰੋਲ 'ਚ ਆਈ.ਐਸ.ਐਫ ਦੇ ਗਗਨਦੀਪ ਨੇ ਪਹਿਲਾ, ਅਮੇਠੀ ਯੂਨੀਵਰਸਿਟੀ ਨੋਇਡਾ ਦੇ ਕਸ਼ਿਸ਼ ਧਮੀਜਾ ਨੇ ਦੂਜਾ ਤੇ ਆਈ.ਐਸ.ਐਫ ਦੇ ਸ਼ਰਨਜੀਤ ਨੇ ਤੀਜਾ ਸਥਾਨ ਹਾਸਲ ਕੀਤਾ। ਸਾਰੇ ਜੇਤੂਆਂ ਨੂੰ ਮੈਡਲ ਅਤੇ ਸਰਟੀਫਿਕੇਟ ਮੁੱਖ ਮਹਿਮਾਨ ਵਾਈ.ਕੇ.ਗੁਪਤਾ, ਵਿਸ਼ੇਸ਼Î ਮਹਿਹਮਾਨ ਡਾ. ਐਸ.ਐਲ ਨਾਸਾ ਨੇ ਪ੍ਰਦਾਨ ਕੀਤੇ। ਇਸ ਮੌਕੇ ਆਨਲਾਈਨ ਕੁਇਜ਼ ਮੁਕਾਬਲਾ ਵੀ ਕਰਵਾਇਆ ਗਿਆ।