ਕੈਪਸ਼ਨ-ਦਿਲਬਾਗ ਸਿੰਘ ਮੇਲ ਕੰਗਾਂ ਦਾ ਸਨਮਾਨ ਕਰਦੇ ਸੰਸਥਾ ਦੇ ਅਹੁਦੇਦਾਰ ਤੇ ਸੰਗਤ।

ਨੰਬਰ : 17 ਮੋਗਾ 2 ਪੀ

ਸਤਨਾਮ ਸਿੰਘ ਘਾਰੂ, ਧਰਮਕੋਟ : ਪਿੰਡ ਮੰਦਰ ਕਲਾਂ ਵਿਖੇ ਸਰਬ ਸਮਾਜ ਭਲਾਈ ਸੰਸਥਾ ਅਤੇ ਪਿੰਡ ਦੇ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਗ੍ੰਥ ਸਾਹਿਬ ਜੀ ਦੀ ਹਜ਼ੂਰੀ 'ਚ ਉਘੇ ਸਮਾਜ ਸੇਵੀ ਤੇ ਵਾਤਾਵਰਨ ਪ੍ਰਰੇਮੀ ਦਿਲਬਾਗ ਸਿੰਘ ਮੇਲਕ ਕੰਗਾਂ ਦਾ ਲਗਾਤਾਰ ਨਿਭਾਈਆਂ ਜਾ ਰਹੀਆਂ ਚੰਗੀਆਂ ਸੇਵਾਵਾਂ ਨੂੰ ਮੱਦੇਨਜਰ ਰੱਖਦੇ ਹੋਏ ਵਿਸ਼ੇਸ਼ ਸਨਮਾਨ ਕੀਤਾ ਗਿਆ। ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਦੇ ਸਰੂਪ ਅਤੇ ਸਿਰੋਪਾਓ ਨਾਲ ਸਨਮਾਨਿਤ ਕਰਨ ਉਪਰੰਤ ਸਾਧੂ ਸਿੰਘ ਪ੍ਰਧਾਨ ਸਰਬ ਸਮਾਜ ਭਲਾਈ ਸੰਸਥਾ ਤੇ ਫੌਜੀ ਬਲਵਿੰਦਰ ਸਿੰਘ ਧਾਪ ਪ੍ਰਧਾਨ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਦਿਲਬਾਗ ਸਿੰਘ ਸਬੰਧੀ ਬੋਲਦੇ ਹੋਏ ਕਿਹਾ ਕਿ ਬੀਤੇ ਲੰਬੇ ਸਮੇਂ ਤੋਂ ਦਿਲਬਾਗ ਸਿੰਘ ਨੇ ਹਰ ਖੇਤਰ ਵਿਚ ਪੂਰੀ ਤਨਦੇਹੀ, ਇਮਾਨਦਰੀ ਅਤੇ ਆਪਣੇ ਦਸਵੰਧ ਨਾਲ ਹੀ ਅਨੇਕਾਂ ਅਜਿਹੇ ਕਾਰਜ ਕੀਤੇ, ਜੋ ਅਤਿ ਸ਼ਲਾਘਾਯੋਗ ਹਨ। ਉਨ੍ਹਾਂ ਦੱਸਿਆ ਕਿ ਜੇਕਰ ਅੱਜ ਹਲਕਾ ਧਰਮਕੋਟ ਅਤੇ ਫਿਰੋਜਪੁਰ ਦੇ ਅਨੇਕਾਂ ਪਿੰਡ ਜੋ ਧੁੱਸੀ ਬੰਨ ਦੇ ਨਾਲ ਲੱਗਦੇ ਹਨ, ਹੜ੍ਹ ਤੋਂ ਬਚੇ ਹਨ ਤਾਂ ਇਨ੍ਹਾਂ ਪਿੰਡਾਂ ਨੂੰ ਬਚਾਉਣ ਵਿਚ ਦਿਲਬਾਗ ਸਿੰਘ ਮੇਲਕ ਦਾ ਵੱਡਾ ਉਪਰਾਲਾ ਰਿਹਾ ਹੈ ਕਿਉਂਕਿ ਜਿੱਥੇ 2009 ਵਿਚ ਇਸ ਧੁੱਸੀ ਬੰਨ ਨੂੰ ਮਜਬੂਤ ਕਰਨ ਲਈ ਦਿਲਬਾਗ ਸਿੰਘ ਦੇ ਘਰ ਲਗਾਤਾਰ ਤਿੰਨ ਮਹੀਨੇ ਲੰਗਰ ਦੀ ਸੇਵਾ ਚੱਲੀ ਉਥੇ ਦੂਰ ਦੁਰਾਡੇ ਲੰਗਰ ਪਹੁੰਚਾਉਣ ਦੀ ਸੇਵਾ ਵੀ ਪੂਰੀ ਤਨਦੇਹੀ ਨਾਲ ਨਿਭਾਈ। ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜਨ, ਛਾਂਦਾਰ ਬੂਟੇ ਲਗਾਉਣ, ਹੜ੍ਹ ਪੀੜਤਾਂ ਨੂੰ ਦਵਾਈਆਂ ਦੇਣ ਵਰਗੀਆਂ ਅਨੇਕਾਂ ਜਿੰਮੇਵਾਰੀਆਂ ਦਿਲਬਾਗ ਸਿੰਘ ਨਿਭਾ ਰਿਹਾ ਹੈ। ਉਪਰੰਤ ਦਿਲਬਾਗ ਸਿੰਘ ਮੇਲਕ ਕੰਗਾਂ ਨੇ ਜਿੱਥੇ ਸਰਬ ਸਮਾਜ ਭਲਾਈ ਸੰਸਥਾ, ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਪਿੰਡ ਵਾਸੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ, ਉਥੇ ਉਨ੍ਹਾਂ ਨੌਜਵਾਨਾਂ ਨੂੰ ਸਮਾਜ ਭਲਾਈ ਦੇ ਕੰਮਾਂ ਲਈ ਅੱਗੇ ਆਉਣ ਦੀ ਅਪੀਲ ਵੀ ਕੀਤੀ।

ਇਸ ਮੌਕੇ ਨਾਇਬ ਤਹਿਸੀਲਦਾਰ ਗੁਰਮੀਤ ਸਿੰਘ, ਨਵਦੀਪ ਸਿੰਘ, ਸਰਪੰਚ ਗੁਰਮੇਲ ਸਿੰਘ, ਜਲਵਿੰਦਰ ਸਿੰਘ, ਸੁਖਵਿੰਦਰ ਸਿੰਘ ਮਾਸਟਰ, ਨਿਰਮਲ ਸਿੰਘ ਸਾਬਕਾ ਪ੍ਰਧਾਨ, ਰੇਸ਼ਮ ਸਿੰਘ ਸਾਬਕਾ ਮੈਂਬਰ, ਬਾਬਾ ਗੁਲਜਾਰ ਸਿੰਘ ਮੰਦਰ, ਰਣਜੀਤ ਸਿੰਘ ਪ੍ਰਧਾਨ, ਬਲਤੇਜ ਸਿੰਘ, ਸੁਖਬੀਰ ਸਿੰਘ, ਬਾਪੂ ਹਜੂਰਾ ਸਿੰਘ, ਨੰਬਰਦਾਰ ਜਰਨੈਲ ਸਿੰਘ ਮੰਦਰ ਕਲਾਂ, ਨੰਬਰਦਾਰ ਲਾਲ ਸਿੰਘ ਕੰਬੋ ਕਲਾਂ, ਸੁਖਵਿੰਦਰ ਸਿੰਘ ਸਾਰੰਗ, ਲਖਵਿੰਦਰ ਸਿੰਘ ਲੱਖਾ, ਸੁੱਖਾ ਤੋਂ ਇਲਾਵਾ ਪਿੰਡ ਦੀ ਸਮੂਹ ਸੰਗਤ ਹਾਜ਼ਰ ਸੀ।