ਸਵਰਲ ਗੁਲਾਟੀ, ਮੋਗਾ : ਬੱਸ ਸਟੈਂਡ ਚੌਕ ਵਿਖੇ ਐੱਨਜੀਓ ਦੇ ਮਹਾਂ ਮੰਚ ਵਜੋਂ ਜਾਣੀ ਜਾਂਦੀ ਸੰਸਥਾ ਮੋਗਾ ਵਿਕਾਸ ਮੰਚ ਵੱਲੋਂ ਸੰਸਥਾ ਦੇ ਚੇਅਰਮੈਨ ਸੰਜੀਵ ਕੁਮਾਰ ਸੈਣੀ, ਪ੍ਰਧਾਨ ਮਨਜੀਤ ਕਾਂਸਲ, ਮੀਤ ਪ੍ਰਧਾਨ ਰਾਮਪਾਲ ਗੁਪਤਾ, ਜਨਰਲ ਸਕੱਤਰ ਮੇਜਰ ਪ੍ਰਦੀਪ ਸਿੰਘ, ਪ੍ਰਦੀਪ ਬਾਂਸਲ, ਗਗਨ ਨੌਹਰੀਆ, ਰਿਸ਼ੂ ਅਗਰਵਾਲ, ਭਰਤ ਗੁਪਤਾ, ਗੌਰਵ ਗੁਪਤਾ, ਮੁਖਤਿਆਰ ਸਿੰਘ, ਐੱਸਕੇ ਬਾਂਸਲ ਅਤੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਅਗਵਾਈ ਹੇਠ ਦੇਸ਼ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਨੂੰ ਸਮਰਪਿਤ ਅੰਮਿ੍ਤ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਪ੍ਰਧਾਨ ਮਨਜੀਤ ਕਾਂਸਲ ਨੇ ਦੱਸਿਆ ਕਿ ਮੋਗਾ ਵਿਕਾਸ ਮੰਚ ਸ਼ਹਿਰ ਦੀਆਂ ਸਮੂਹ ਸਮਾਜਿਕ, ਧਾਰਮਿਕ, ਵਪਾਰਕ, ਵਿੱਦਿਅਕ, ਨੈਤਿਕ, ਬੌਧਿਕ ਅਤੇ ਅਧਿਆਤਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਅਤੇ ਉੱਚ ਪੱਧਰ 'ਤੇ ਨਾਮਣਾ ਖੱਟਣ ਵਾਲੇ ਸਮਾਜ ਸੇਵੀ ਹਰ ਘਰ ਤਿਰੰਗਾ ਹਰ ਦਿਲ ਵਿਚ ਤਿਰੰਗਾ ਮੁਹਿੰਮ ਤਹਿਤ 4 ਹਜ਼ਾਰ ਤਿਰੰਗੇ ਵੰਡੇ ਗਏ ਤਾਂ ਜੋ 13 ਤੋਂ 15 ਅਗਸਤ ਤਕ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਦੇਸ਼ ਭਗਤਾਂ ਅਤੇ ਆਜ਼ਾਦੀ ਘੁਲਾਟੀਆਂ ਦੀਆਂ ਅਣਗਿਣਤ ਕੁਰਬਾਨੀਆਂ ਤੋਂ ਬਾਅਦ ਹਰ ਘਰ ਪਹੁੰਚਿਆ। ਇਸ ਮੌਕੇ ਕਮਲ ਸੈਣੀ, ਹਮੀਲੀਆ ਰਾਣੀ, ਮੁਖਤਿਆਰ ਸਿੰਘ ਸੇਵਾਮੁਕਤ ਐੱਸਪੀ, ਸਤਨਾਮ ਸਿੰਘ, ਗੁਰਪ੍ਰਤਾਪ ਸਿੰਘ, ਡਾ. ਅਰਜਨ ਕੁਮਾਰ ਆਦਿ ਹਾਜ਼ਰ ਸਨ।