ਵਕੀਲ ਮਹਿਰੋਂ, ਮੋਗਾ

ਜਨਰਲ ਕੈਟਾਗਿਰੀ ਦੀ ਮੀਟਿੰਗ ਸੰਜੀਵ ਬਠੱਲਾ ਦੀ ਅਗਵਾਈ ਵਿਚ ਉਨਾਂ ਦੇ ਘਰ ਵਿਚ ਹੋਈ, ਜਿਸ ਵਿਚ ਗਿਆਰਾਂ ਮੈਂਬਰੀ ਕਮੇਟੀ ਬਣਾਈ ਗਈ। ਚੋਣ ਦੌਰਾਨ ਸੰਜੀਵ ਬਠੱਲਾ ਨੂੰ ਪ੍ਰਧਾਨ ਚੁਣ ਲਿਆ ਗਿਆ, ਜਦਕਿ ਚੇਅਰਮੈਨ ਡਾ: ਮਹਿਦੰਰ ਪਾਲ, ਸੀਨੀਅਰ ਸੀਟੀਜਨ ਚੇਅਰਮੈਨ ਰਾਮ ਕ੍ਰਿਸ਼ਨ ਅਰੋੜਾ, ਵਾਇਸ ਪ੍ਰਧਾਨ ਪੰਕਜ ਚੋਪੜਾ, ਲੀਗਲ ਐਡਵਾਇਜਰ ਐਡਵੋਕੇਟ ਅਸ਼ੀਸ਼ ਗਰੋਵਰ, ਜਨਰਲ ਸੈਕਟਰੀ ਰਜਿੰਦਰ ਕੁਮਾਰ, ਸੈਕਟਰੀ ਗੁਰਬਚਨ ਸਿੰਘ, ਬਲਾਕ ਪ੍ਰਧਾਨ ਗੁਰਚਰਨ ਸਿੰਘ ਪਤੋ, ਨਿਹਾਲ ਸਿੰਘ ਵਾਲਾ ਤੋਂ ਚੇਅਰਮੈਨ ਬਲਰਾਮ ਸਿੰਘ, ਮੁੱਖ ਸਲਾਹਕਾਰ ਮਲਵਿੰਦਰ ਸਿੰਘ, ਨਿਹਾਲ ਸਿੰਘ ਵਾਲਾ ਤੋਂ ਸੀਨੀਅਰ ਮੀਤ ਪ੍ਰਧਾਨ ਬਲਵੀਰ ਸਿੰਘ, ਪ੍ਰਰੈਸ ਸੈਕਟਰੀ ਵਿਨੋਦ ਕੁਮਾਰ ਨੂੰ ਚੁਣਿਆ ਗਿਆ। ਸੰਜੀਵ ਬਠੱਲਾ ਨੇ ਕਿਹਾ ਕਿ ਜਾਤੀਵਾਦ ਭੇਦਭਾਵ ਨਹੀਂ ਹੋਣਾ ਚਾਹੀਦਾ ਅਤੇ ਸਭ ਨੂੰ ਇਕ ਸਮਾਨ ਰੱਖਣਾ ਚਾਹੀਦਾ ਹੈ। ਸਾਡੀ ਲੜਾਈ ਕਿਸੇ ਵੀ ਜਾਤੀ ਨਾਲ ਸਬੰਧਿਤ ਨਹੀਂ ਹੈ। ਸਾਡੀ ਲੜਾਈ ਸਿਰਫ ਸਰਕਾਰਾਂ ਨਾਲ ਹੈ। ਅਸੀਂ ਆਪਣੇ ਹੱਕਾਂ ਲਈ ਲੜ ਰਹੇ ਹਾਂ। ਜਨਰਲ ਕੈਟਾਗਿਰੀ ਨਾਲ ਸਰਕਾਰ ਮਤਰੇਈ ਮਾਂ ਵਾਂਗ ਵਿਤਕਰਾ ਕਰਦੀ ਆ ਰਹੀ ਹੈ, ਜਿਸਨੂੰ ਹੁਣ ਬਰਦਾਸਤ ਨਹੀਂ ਕੀਤਾ ਜਾਵੇਗਾ।