ਸਟਾਫ ਰਿਪੋਰਟਰ, ਨਿਹਾਲ ਸਿੰਘ ਵਾਲਾ : ਸੰਯੁਕਤ ਸਮਾਜ ਮੋਰਚੇ ਵੱਲੋਂ ਬੁੱਧਵਾਰ ਦੇਸ ਸ਼ਾਮ ਮੋਗਾ ਦੇ ਰਿਜਰਵ ਹਲਕੇ ਨਿਹਾਲ ਸਿੰਘ ਵਾਲਾ ਤੋਂ ਵੀ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਉਨਾਂ੍ਹ ਇਸ ਵਾਰ ਕਾਮਰੇਡ ਗੁਰਦਿੱਤ ਸਿੰਘ ਤੇ ਭਰੋਸਾ ਕਰਦਿਆਂ ਉਨਾਂ੍ਹ ਨੂੰ ਉਮੀਦਵਾਰ ਐਲਾਨਿਆ ਹੈ। ਸੀਪੀਆਈ ਦੇ ਸੂਬਾ ਜਨਰਲ ਸਕੱਤਰ ਕਾਮਰੇਡ ਕੁਲਦੀਪ ਸਿੰਘ ਭੋਲਾ ਨੇ ਦੱਸਦਿਆਂ ਕਿਹਾ ਕਿ ਨਿਹਾਲ ਸਿੰਘ ਵਾਲਾ ਤੋਂ ਗੁਰਦਿੱਤ ਸਿੰਘ ਦੀਨਾ ਸਾਹਿਬ ਨੂੰ ਉਮੀਦਵਾਰ ਐਲਾਨਿਆ ਹੈ। ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਗੁਰਦਿੱਤ ਸਿੰਘ ਨੇ ਸਮਾਜ ਮੋਰਚੇ ਦਾ ਧੰਨਵਾਦ ਕੀਤਾ ਹੈ। ਰਿਜ਼ਰਵ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਇਸ ਵਾਰ ਸਮੀਕਰਨ ਬਦਲਦੇ ਨਜ਼ਰ ਆ ਰਹੇ ਹਨ। ਇਸ ਹਲਕੇ ਤੋਂ ਜੋ ਸੰਯੁਕਤ ਸਮਾਜ ਮੋਰਚੇ ਵੱਲੋਂ ਉਮੀਦਵਾਰ ਐਲਾਨ ਕੀਤਾ ਹੈ ਉਸ ਦਾ ਪਿਛੋਕੜ ਦੇਖੀਏ ਤਾਂ ਪੂਰਾ ਸੰਘਰਸਮਈ ਰਿਹਾ ਹੈ ਅਤੇ ਕਾਮਰੇਡ ਹੋਣ ਦੇ ਨਾਲ ਉਸ ਨੂੰ ਕਾਫੀ ਫਾਇਦਾ ਹੋ ਸਕਦਾ ਹੈ। ਇਸ ਹਲਕੇ ਤੋਂ ਕਾਫੀ ਵਾਰ ਲਗਤਾਰ ਕਾਮਰੇਡ ਹੀ ਜਿੱਤਦੇ ਆਏ ਹਨ ਅਤੇ ਹੁਣ ਵੀ ਹਲਕਾ ਰਿਜਰਵ ਹੋਣ ਕਰਕੇ ਕਾਮਰੇਡਾਂ ਦਾ ਕਾਫੀ ਪ੍ਰਭਾਵ ਹੈ।