ਵਕੀਲ ਮਹਿਰੋਂ, ਮੋਗਾ

ਇਥੇ ਸਬ-ਡਵੀਜਨ ਮੋਗਾ ਸਾਂਝ ਕੇਂਦਰ ਸਿਟੀ ਮੋਗਾ ਅਤੇ ਥਾਣਾ ਸਾਂਝ ਕੇਦਰ ਸਿਟੀ ਮੋਗਾ ਦੀ ਮੀਟਿੰਗ ਡੀਐੱਸਪੀ (ਸਿਟੀ) ਜਸ਼ਨਦੀਪ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸਾਂਝ ਕੇਂਦਰ ਦੇ ਇੰਚਾਰਜ ਅਸੀਂ ਸਰਬਜੀਤ ਸਿੰਘ ਨੇ ਮਹੀਨਾ ਅਗਸਤ ਵਿੱਚ ਦਿੱਤੀਆਂ ਗਈਆਂ ਸਹੂਲਤਾਂ ਅਤੇ ਆਮਦਨ ਖਰਚ ਦਾ ਲੇਖਾ ਜੋਖਾ ਪੇਸ਼ ਕੀਤਾ ਗਿਆ ਕਿ ਮਹੀਨਾ ਅਗਸਤ ਵਿੱਚ ਸਬ-ਡਵੀਜਨ ਸਾਂਝ ਕੇਂਦਰ ਸਿਟੀ ਮੋਗਾ ਵੱਲੋਂ 1110 ਸੁਵਿਧਾਵਾਂ ਪਬਲਿਕ ਨੂੰ ਦਿੱਤੀਆਂ ਗਈਆਂ ਹਨ। ਇਸ ਨੂੰ ਸਾਰੇ ਮੈਂਬਰਾਂ ਨੇ ਸਰਬ ਸੰਮਤੀ ਨਾਲ ਪ੍ਰਵਾਨ ਕੀਤਾ। ਇਸ ਤੋਂ ਇਲਾਵਾ ਸਾਂਝ ਕੇਂਦਰ ਵੱਲੋਂ ਆਮ ਪਬਲਿਕ ਨੂੰ ਸਾਈਬਰ ਸੁਰੱਖਿਆ ਸਬੰਧੀ, ਨਸ਼ਿਆਂ ਦੇ ਬੁਰੇ ਪ੍ਰਭਾਵਾਂ ਸਬੰਧੀ ਸੈਮੀਨਾਰ ਲਗਾ ਕੇ ਜਾਗਰੂਕ ਕੀਤਾ ਗਿਆ ਹੈ। ਇਸ ਮੀਟਿੰਗ ਵਿੱਚ ਕਮੇਟੀ ਦੇ ਮੈਂਬਰ ਐੱਸ.ਕੇ. ਬਾਂਸਲ ਐੱਨ.ਜੀ.ਓ., ਨਰੇਸ਼ ਬੋਹਤ, ਸੁਭਾਸ਼ ਨਾਗਪਾਲ, ਗੁਰਸੇਵਕ ਸਿੰਘ ,ਐੱਮ.ਸੀ. ਮਨਜੀਤ ਸਿੰਘ ਧੰਮੂ, ਗੁਰਨਾਮ ਸਿੰਘ, ਰਛਪਾਲ ਸ਼ਰਮਾ, ਮੈਡਮ ਅਨਮੋਲ ਸ਼ਰਮਾ ਆਦਿ ਸ਼ਾਮਲ ਸਨ।