ਮਨਦੀਪ ਸਿੰਘ ਝਾਂਜੀ, ਬੱਧਨੀ ਕਲਾਂ : ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੱਧਨੀ ਕਲਾਂ 'ਚ ਉਸ ਸਮੇਂ ਖ਼ੁਸ਼ੀ ਦੀ ਲਹਿਰ ਦੌੜ ਗਈ, ਜਦੋਂ ਦਸਵੀਂ ਜਮਾਤ ਦੇ ਆਏ ਨਤੀਜਿਆਂ 'ਚ ਸਕੂਲ ਦੀ ਵਿਦਿਆਰਥਣ ਜਸਵੀਨ ਕੌਰ ਪੁੱਤਰੀ ਸਤਨਾਮ ਸਿੰਘ ਵਾਸੀ ਰਾਉੂਕੇ ਕਲਾਂ ਨੇ 650 'ਚੋਂ 639 (98.31) ਫ਼ੀਸਦੀ ਨੰਬਰ ਪ੍ਰਰਾਪਤ ਕਰ ਕੇ ਜ਼ਿਲ੍ਹੇ 'ਚ ਪਹਿਲਾ ਅਤੇ ਸੂਬੇ ਭਰ 'ਚ ਨੌਵਾਂ ਸਥਾਨ ਹਾਸਲ ਕੀਤਾ। ਸਕੂਲ ਦੇ ਪਿੰ੍ਸੀਪਲ ਕਰਮਜੀਤ ਸਿੰਘ, ਨਵਨੀਤ ਕੌਰ, ਜਸਵੀਰ ਕੌਰ, ਪੋ੍. ਧਰਮਿੰਦਰ ਸਿੰਘ ਆਦਿ ਤੋਂ ਇਲਾਵਾ ਸਮੂਹ ਸਟਾਫ਼ ਮੈਂਬਰਾਂ ਨੇ ਵਿਦਿਆਰਥਣ ਦਾ ਮੂੰਹ ਮਿੱਠਾ ਕਰਵਾਉਦਿਆਂ ਫ਼ੁੱਲਾਂ ਦਾ ਬੁੱਕਾ ਦੇ ਕੇ ਸਨਮਾਨਿਤ ਕੀਤਾ।

ਇਕ ਸਫ਼ਲ ਅਧਿਆਪਕ ਬਣ ਕੇ ਵਿਦਿਆਰਥੀਆਂ ਦਾ ਭਵਿੱਖ ਸੰਵਾਰਨਾਂ ਚਾਹੁੰਦੀ ਹੈ ਵਿਦਿਆਰਥਣ ਜਸਵੀਨ ਕੌਰ : ਜ਼ਿਲ੍ਹੇ ਭਰ 'ਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣ ਜਸਵੀਨ ਕੌਰ ਨੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਅਤੇ ਸਕੂਲ ਸਟਾਫ਼ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਉਸ ਨੇ ਅੱਜ ਤਕ ਕੋਈ ਵੀ ਟਿਉੂਸ਼ਨ ਜਾਂ ਕੋਚਿੰਗ ਨਹੀਂ ਲਈ, ਸਗੋਂ ਸਕੂਲ ਅਧਿਆਪਕਾਂ ਵੱਲੋਂ ਸਕੂਲ 'ਚ ਕਰਵਾਈ ਜਾਂਦੀ ਪੜ੍ਹਾਈ ਅਤੇ ਘਰ ਜਾ ਕੇ ਆਪਣੇ ਆਪ ਕੀਤੀ ਮਿਹਨਤ ਸਦਕਾ ਹੀ ਉਸ ਨੇ ਇਹ ਮੁਕਾਮ ਹਾਸਲ ਕੀਤਾ ਹੈ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਸਤਨਾਮ ਸਿੰਘ ਮਿਹਨਤ ਮਜ਼ਦੂਰੀ ਕਰਦੇ ਹੋਏ ਉਸਾਰੀ ਦੇ ਮਿਸਤਰੀ ਵਜੋਂ ਕੰਮ ਕਰਦੇ ਹਨ ਅਤੇ ਹੁਣ ਉਸ ਵੱਲੋਂ ਨਾਨ ਮੈਡੀਕਲ 'ਚ ਇਸੇ ਸਕੂਲ 'ਚ ਪੜ੍ਹਾਈ ਕੀਤੀ ਜਾ ਰਹੀ ਹੈ ਅਤੇ ਪੜ੍ਹਾਈ ਕਰਨ ਉਪਰੰਤ ਇਕ ਸਫ਼ਲ ਅਧਿਆਪਕ ਬਣ ਕੇ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨਾ ਉਸ ਦਾ ਮੁੱਖ ਉਦੇਸ਼ ਹੈ।