ਪਵਨ ਗਰਗ, ਬਾਘਾਪੁਰਾਣਾ : ਰੋਟਰੀ ਕਲੱਬ ਜਿੱਥੇ ਮਾਨਵਤਾ ਦੀ ਭਲਾਈ ਲਈ ਮੂਹਰੀ ਹੋ ਕੇ ਭੂਮਿਕਾ ਨਿਭਾਅ ਰਿਹਾ ਹੈ, ੳਥੇ ਸਮੇਂ-ਸਮੇਂ 'ਤੇ ਲੋੜਵੰਦਾਂ ਦੀ ਲੋੜ ਵੀ ਪੂਰੀ ਕਰਦਾ ਆ ਰਿਹਾ ਹੈ। ਅੱਜ ਰੋਟਰੀ ਕਲੱਬ ਬਾਘਾਪੁਰਾਣਾ ਵੱਲੋਂ ਸਰਕਾਰੀ ਪ੍ਰਰਾਇਮਰੀ ਸਮਾਰਟ ਸਕੂਲ ਬਾਘਾਪੁਰਾਣਾ ਬਰਾਂਚ ਮੁਗਲੂ ਕੀ ਪੱਤੀ ਬਾਘਾਪੁਰਾਣਾ ਨੂੰ 10 ਬੈਂਚ (ਬੱਚਿਆਂ ਦੇ ਬੈਠਣ ਵਾਲੇ) ਦਾਨ ਵਜੋਂ ਦਿੱਤੇ ਗਏ। ਇਸ ਮੌਕੇ ਸਕੂਲ ਸਟਾਫ ਵੱਲੋਂ ਰੋਟਰੀ ਕਲੱਬ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪ੍ਰਧਾਨ ਸੁਖਰਾਜ ਸਿੰਘ,ਕੈਸ਼ੀਅਰ ਪਿਆਰੇ ਲਾਲ,ਸੈਕਟਰੀ ਜਸਵੰਤ ਸਿੰਘ,ਗੁਰਦੇਵ ਸਿੰਘ,ਕੇਵਲ ਕ੍ਰਿਸ਼ਨ ਗਰਗ,ਰਮਨ ਮਿੱਤਲ ਰਿੰਪੀ,ਡਾ:ਯਸ਼ ਗੁਪਤਾ,ਮਨੀਸ਼ ਗਰਗ,ਵਿਮਲ ਗਰਗ,ਹਰੀ ਭੂਸ਼ਨ ਗੁਪਤਾ ਅਤੇ ਸਕੂਲ ਦਾ ਸਟਾਫ ਹਾਜਰ ਸੀ।