ਕੈਪਸ਼ਨ : ਬਾਘਾਪੁਰਾਣਾ ਦੇ ਮੁੱਦਕੀ ਰੋਡ 'ਤੇ ਸੜ੍ਹਕ ਦਾ ਨਿਰਮਾਣ ਕਰਦੇ ਹੋਏ ਕਰਮਚਾਰੀ।

ਨੰਬਰ : 13 ਮੋਗਾ 5 ਪੀ

ਹਰਿੰਦਰ ਭੱਲਾ, ਬਾਘਾਪੁਰਾਣਾ : ਮੁੱਦਕੀ ਤੋਂ ਨਿਹਾਲ ਸਿੰਘ ਵਾਲਾ ਤਕ ਬਣ ਰਹੀ ਐਨਐਚ 254 ਡਿਫੈਂਸ ਰੋਡ ਦਾ ਕੰਮ ਚੱਲ ਰਿਹਾ ਹੈ ਤੇ ਬਾਘਾ ਪੁਰਾਣਾ ਸ਼ਹਿਰ ਅੰਦਰ ਇਹ ਸੜ੍ਹਕ ਬਨਾਉਣ ਵਾਲੇ ਕ੍ਰਮਚਾਰੀ ਸ਼ਹੀਦ ਭਗਤ ਸਿੰਘ ਚੌਕ ਤਕ ਸੜਕ ਪੁੱਟ ਕੇ ਪਹੰੁਚ ਚੁੱਕੇ ਹਨ ਤੇ ਮਿੱਟੀ ਵਿਛਾ ਰਹੇ ਹਨ। ਸਥਾਨਿਕ ਸ਼ਹਿਰੀਆਂ ਦੀ ਮੰਗ ਹੈ ਕਿ ਸ਼ਹਿਰ ਅੰਦਰਲੇ ਸੜ੍ਹਕ ਦੇ ਹਿੱਸੇ ਦੀ ਉਸਾਰੀ ਜੰਗੀ ਪੱਧਰ ਤੇ ਕਰਵਾ ਕੇ ਸਥਾਨਿਕ ਸ਼ਹਿਰੀਆਂ ਨੂੰ ਰਾਹਤ ਦਿੱਤੀ ਜਾਵੇ। ਜਦੋ ਇਸ ਮੁੱਦੇ ਬਾਬਤ ਅਧਿਕਾਰੀਆਂ ਨਾਲ ਰਾਬਤਾ ਕਾਈਮ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਹ ਸੜਕ 90 ਮੀਟਰ ਚੋੜੀ ਬਣੇਗੀ। ਜਿਸ ਦੀ ਉਚਾਈ ਪਹਿਲੀ ਸੜ੍ਹਕ ਨਾਲੋ ਚਾਰ ਇੰਚ ਉੱਚੀ ਹੋਵੇਗੀ। ਜਿਸ ਨਾਲ ਸ਼ਹਿਰੀ ਦੁਕਾਨਾਂ ਮਕਾਨਾਂ ਨੂੰ ਨੀਂਵੇ ਹੋਣ ਦਾ ਕੋਈ ਖਤਰਾ ਨਹੀ ਹੋਵੇਗਾ। ਇਸ ਸੜਕ ਦੇ ਨਾਲ ਨਾਲ ਦੋ ਮੀਟਰ ਦਾ ਫੁੱਟ ਪਾਥ ਹੋਵੇਗਾ ਤੇ ਢਾਈ ਮੀਟਰ ਦਾ ਡਵਾਈਡਰ ਹੋਵੇਗਾ। ਦੀਵਾਲੀ ਤੋਂ ਬਾਅਦ ਨਿਹਾਲ ਸਿੰਘ ਵਾਲਾ ਰੋਡ ਦੀ ਉਸਾਰੀ ਸ਼ੁਰੂ ਹੋ ਜਾਵੇਗੀ। ਜਦੋਂ ਇਸ ਰੋਡ 'ਤੇ ਟੋਲ ਟੈਕਸ ਬਾਬਤ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਡਿਫੈਂਸ ਰੋਡ ਹੈ। ਡਿਫੈਂਸ ਰੋਡ 'ਤੇ ਟੋਲ ਟੈਕਸ ਨਹੀ ਹੁੰਦਾ ਅੱਗੇ ਸਰਕਾਰ ਦੀ ਮਰਜੀ ਹੈ ਕਿ ਉਹ ਇਸ ਸੜਕ ਨੂੰ ਕਿਸ ਤਰ੍ਹਾਂ ਮੇਨਟੇਨਸ ਕਰਦੀ ਹੈ। ਜਦੋਂ ਇਸ ਸੜਕ ਦੇ ਨਿਰਮਾਣਾ ਬਾਬਤ ਕੰਪਨੀ ਦੇ ਇੰਜੀਨੀਅਰ ਵਿੱਕੀ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਸੜਕ ਦੀ ਨਿਰਮਾਣ ਪਹਿਲੇ ਲੈਵਲ ਦਾ ਹੀ ਹੋਵੇਗਾ। ਸੜ੍ਹਕ 100 ਫੁੱਟ ਚੌੜੀ ਤਿਆਰ ਕੀਤੀ ਜਾਵੇਗੀ। ਇਹ ਸੜ੍ਹਕ ਮੁੱਦਕੀ ਤੋਂ ਪਿੰਡ ਖੋਟੇ ਤੱਕ ਬਣੇਗੀ। ਸਾਡੀ ਕੰਪਨੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਕਿ ਮੁੱਦਕੀ ਰੋਡ ਬਾਘਾ ਪੁਰਾਣਾ ਸ਼ਹਿਰ ਦਾ ਅੰਦਰਲਾ ਟੋਟਾ ਦੀਵਾਲੀ ਤੱਕ ਪੂਰਾ ਕੀਤਾ ਜਾਵੇਗਾ ਅਤੇ ਦੀਵਾਲੀ ਤੋਂ ਬਾਅਦ ਨਿਹਾਲ ਸਿੰਘ ਵਾਲਾ ਰੋਡ ਦੀ ਉਸਾਰੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਪ੍ਰਰੇਸ਼ਾਨੀ ਨੂੰ ਧਿਆਨ ਹਿੱਤ ਰੱਖਦੇ ਹੋਏ ਸਾਡੀ ਕੰਪਨੀ ਸ਼ਹਿਰ ਅੰਦਰਲਾ ਕੰਮ ਤੇਜੀ ਨਾਲ ਨਿਬੜੇਗੀ ਤਾਂ ਜੋ ਸ਼ਹਿਰ ਨਿਵਾਸੀਆਂ ਨੂੰ ਪ੍ਰਰੇਸ਼ਾਨੀ ਦਾ ਸਾਹਮਣਾ ਨਾਂ ਕਰਨਾ ਪਵੇ। ਇਹ ਸੜ੍ਹਕ ਬਠਿੰਡਾ ਰੋਡ ਦੀ ਤਰ੍ਹਾਂ ਅਤਿ ਆਧੁਨਿਕ ਤਕਨੀਕ ਨਾਲ ਬਨਾਈ ਜਾਵੇਗੀ।